ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਦਾ ਸੱਤ ਰੋਜ਼ਾ ਕੈਂਪ ਸੰਪੰਨ
ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਦਾ ਸੱਤ ਰੋਜ਼ਾ ਕੈਂਪ ਸਫ਼ਲਤਾਪੂਰਵਕ ਮੁਕੰਮਲ
Publish Date: Mon, 02 Feb 2026 10:31 PM (IST)
Updated Date: Mon, 02 Feb 2026 10:31 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆ ਵਿਖੇ ਕਾਰਜਕਾਰੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੀ ਅਗਵਾਈ ਹੇਠ ਕਾਲਜ ਦੇ ਐੱਨਐੱਨਐੱਸ ਵਿਭਾਗ ਵੱਲੋਂ ਸੱਤ ਦਿਨਾਂ ਵਿਸ਼ੇਸ਼ ਕੈਂਪ ਬੜੇ ਉਤਸ਼ਾਹ ਤੇ ਸਫ਼ਲਤਾ ਨਾਲ ਮੁਕੰਮਲ ਹੋ ਗਿਆ। ਕੈਂਪ ਦੌਰਾਨ ਇੰਚਾਰਜ ਡਾ. ਕੁਲਵਿੰਦਰ ਕੌਰ, ਮੈਡਮ ਸੂਜਨ, ਮੈਡਮ ਰਜਨੀ ਦੇ ਸਹਿਯੋਗ ਨਾਲ ਵਲੰਟੀਅਰਜ਼ ਨੇ ਜੋਸ਼ ਤੇ ਭਾਰੀ ਉਤਸ਼ਾਹ ਨਾਲ ਸਮਾਜਿਕ ਕਾਰਜਾਂ ਵਿਚ ਭਾਗ ਲਿਆ ਤੇ ਐੱਨਐੱਨਐੱਸ ਵੱਲੋਂ ਗੋਦ ਲਏ ਪਿੰਡ ਚਿੱਟੀ ਦੀਆਂ ਗਲੀਆਂ ਦੀ ਸਫਾਈ ਕੀਤੀ ਤੇ ਲੋਕਾਂ ਨੂੰ ਸਾਫ ਸੁਥਰੇ ਰਹਿਣ ਲਈ ਪ੍ਰੇਰਿਆ। ਇਸ ਤੋਂ ਇਲਾਵਾ ਕਾਲਜ ਕੈਂਪਸ ਦੀ ਸਫਾਈ, ਗਮਲਿਆਂ ਦੀ ਸਫਾਈ, ਪੋਸਟਰ ਮੇਕਿੰਗ ਮੁਕਾਬਲੇ, ਸਿਹਤ ਜਾਣਕਾਰੀ ਲਈ ਡਾਕਟਰ ਸਾਹਿਬਾਨ ਦੇ ਲੈਕਚਰ, ਏਡਜ਼ ਸਬੰਧੀ ਰੈਲੀ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਭਾਗ ਲੈਣੇ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸ਼ੀਲਡਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਕੈਂਪ ਰਾਸ਼ਟਰੀ ਸੇਵਾ, ਅਪਣਾਪਨ ਤੇ ਮਨੁੱਖਤਾ ਦੀ ਸੇਵਾ ਸਿਖਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਮਾਜ ਸੇਵਾ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਡਾ. ਕੁਲਵਿੰਦਰ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਵੱਛਤਾ ਹੀ ਸੇਵਾ ਦੇ ਤਹਿਤ, ਸਫਾਈ ਰੱਖਣੀ ਤੇ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਬਾਰੇ ਜਾਗਰੂਕ ਕਰਨਾ ਹੀ ਇਸ ਕੌਮੀ ਸੇਵਾ ਯੋਜਨਾ ਦਾ ਮੁੱਖ ਮਕਸਦ ਹੈ ਤੇ ਅਜਿਹੇ ਕੈਂਪ ਵਲੰਟੀਅਰਜ਼ ਦੇ ਮਨ ਅੰਦਰ ਸੇਵਾ ਭਾਵਨਾ ਪੈਦਾ ਕਰਨਾ ਹੈ। ਇਸ ਮੌਕੇ ਕਾਲਜ ਕਾਰਜਕਾਰੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ, ਪ੍ਰਧਾਨ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮ ਮੂਰਤੀ, ਡਾ. ਕੁਲਵਿੰਦਰ ਕੌਰ, ਮੈਡਮ ਸੂਜਨ, ਮੈਡਮ ਰਜਨੀ ਸਮੂਹ ਸਟਾਫ ਮੈਂਬਰ ਤੇ ਵਲੰਟੀਅਰਜ਼ ਹਾਜ਼ਰ ਸਨ।