ਸੇਠੀ ਪਰਿਵਾਰ ਨੂੰ ਸਦਮਾ, ਭੈਣ ਦਾ ਦੇਹਾਂਤ
ਸੇਠੀ ਪਰਿਵਾਰ ਨੂੰ ਸਦਮਾ ਹੋਇਆ ਭੈਣ ਦਾ ਦੇਹਾਂਤ
Publish Date: Tue, 03 Feb 2026 07:13 PM (IST)
Updated Date: Tue, 03 Feb 2026 07:17 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਸਨਅਤਕਾਰ ਕੇਵੀ ਇੰਟਰਨੈਸ਼ਨਲ ਇੰਡਸਟਰੀ ਦੇ ਐੱਮਡੀ ਸੁਰਜੀਤ ਸਿੰਘ ਸੇਠੀ ਟੋਨੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਭੈਣ ਤਰਨਜੀਤ ਕੌਰ ਭਸੀਨ ਪਤਨੀ ਸਵ. ਮਨਮੋਹਨ ਸਿੰਘ ਭਸੀਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ। ਧੀਰਜ ਸਿੰਘ ਸੇਠੀ ਲੰਡਨ, ਸੁਰਜੀਤ ਸਿੰਘ ਸੇਠੀ, ਗੁਲਜੀਤ ਸਿੰਘ ਸੇਠੀ ਨੇ ਦਸਿਆ ਕਿ ਸੇਠੀ ਪਰਿਵਾਰ ਦੀ ਪਿਆਰੀ ਭੈਣ ਜੀ ਦਾ ਅਕਾਲ ਦੇਹਾਂਤ ਹੋ ਗਿਆ। ਇਹ ਘੜੀ ਪਰਿਵਾਰ ਲਈ ਬੇਹੱਦ ਦੁਖਦਾਈ ਤੇ ਅਸਹਿਣਸ਼ੀਲ ਹੈ। ਭੈਣ ਜੀ ਇਕ ਧਾਰਮਿਕ, ਨੇਕ ਸੁਭਾਅ ਤੇ ਸਭ ਨਾਲ ਪ੍ਰੇਮ ਭਾਵ ਨਾਲ ਪੇਸ਼ ਆਉਣ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੀ ਸਾਦਗੀ, ਸੇਵਾ ਭਾਵ ਤੇ ਮਿੱਠੇ ਸੁਭਾਅ ਨੂੰ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲੇ ਜਾਣ ਨਾਲ ਸੇਠੀ ਪਰਿਵਾਰ ਹੀ ਨਹੀਂ, ਸਗੋਂ ਸਮੂਹ ਰਿਸ਼ਤੇਦਾਰਾਂ, ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਵੀ ਗਹਿਰਾ ਸੋਗ ਵਿਆਪਤ ਹੈ। ਪਰਿਵਾਰ ਨੇ ਇਕ ਅਮੋਲਕ ਰਤਨ ਗੁਆ ਦਿੱਤਾ ਹੈ, ਜਿਸ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਇਸ ਦੁੱਖ ਦੀ ਘੜੀ ਵਿੱਚ ਅਸੀਂ ਸਭ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਬੇਟੇ ਸਨੀ ਭਸੀਨ,ਰਮੀ ਭਸੀਨ,ਬੀਨਾ ਆਨੰਦ ਨੂੰ ਇਹ ਭਾਰੀ ਦੁੱਖ ਸਹਿਣ ਦੀ ਹਿੰਮਤ, ਧੀਰਜ ਅਤੇ ਸਹਾਰਾ ਪ੍ਰਦਾਨ ਕਰੇ।