ਲੰਗਰ-ਭੰਡਾਰੇ ਵਰਗੇ ਸੇਵਾ ਕਾਰਜ ਪੰਜਾਬ ਦੀ ਵਿਸ਼ੇਸ਼ ਪਹਿਚਾਨ : ਲੱਕੀ ਸਰਵਟਾ
ਧਾਰਮਿਕ ਤਿਉਹਾਰਾਂ ਦੌਰਾਨ ਲੰਗਰ-ਭੰਡਾਰੇ ਵਰਗੇ ਸੇਵਾ ਕਾਰਜ ਪੰਜਾਬ ਦੀ ਵਿਸ਼ੇਸ਼ ਪਹਿਚਾਨ : ਲੱਕੀ ਸਰਵਟਾ
Publish Date: Mon, 23 Feb 2026 08:54 PM (IST)
Updated Date: Mon, 23 Feb 2026 08:58 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਥਾਨਕ ਹੁਸ਼ਿਆਰਪੁਰ ਰੋਡ ’ਤੇ ਨਵੀਂ ਸਬਜ਼ੀ ਮੰਡੀ ਵਿਖੇ ਰੇਹੜੀ-ਫੜੀ ਵਾਲਿਆਂ ਵੱਲੋਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਕੜ੍ਹੀ-ਚਾਵਲ ਦਾ ਲੰਗਰ ਕਮੇਟੀ ਪ੍ਰਧਾਨ ਰਾਜਕੁਮਾਰ ਛਾਬੜਾ (ਰਾਜੂ) ਦੀ ਅਗਵਾਈ ਹੇਠ ਲਗਾਇਆ ਗਿਆ, ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਆਗੂ ਲੱਕੀ ਸਰਵਟਾ ਤੇ ਕੌਂਸਲਰ ਕੁਲਵਿੰਦਰ ਸਿੰਘ ਖਾਲਸਾ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਭਗਵਾਨ ਸ਼ਿਵ ਜੀ ਅੱਗੇ ਸਾਰਿਆਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਪ੍ਰਾਰਥਨਾ ਕੀਤੀ। ਲੱਕੀ ਸਰਵਟਾ ਨੇ ਕਿਹਾ ਕਿ ਧਾਰਮਿਕ ਤਿਉਹਾਰਾਂ ਦੌਰਾਨ ਲੰਗਰ ਤੇ ਭੰਡਾਰੇ ਆਯੋਜਿਤ ਕਰਨਾ ਪੰਜਾਬ ਦੀ ਵਿਸ਼ੇਸ਼ ਪਹਿਚਾਣ ਹੈ। ਅਜਿਹੇ ਸੇਵਾ ਦੇ ਕੰਮ ਨਾ ਸਿਰਫ਼ ਗਰੀਬਾਂ ਦੇ ਢਿੱਡ ਦੀ ਭੁੱਖ ਮਿਟਾਉਂਦੇ ਹਨ, ਸਗੋਂ ਪਰਮਾਤਮਾ ਦੀ ਵਿਸ਼ੇਸ਼ ਕ੍ਰਿਪਾ ਦੇ ਪਾਤਰ ਵੀ ਬਣਾਉਂਦੇ ਹਨ। ਕਮੇਟੀ ਪ੍ਰਧਾਨ ਰਾਜੂ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਹਰ ਸਾਲ ਨਵਰਾਤਰੇ ਤੇ ਮਹਾਂਸ਼ਿਵਰਾਤਰੀ ਦੌਰਾਨ ਲੰਗਰ-ਭੰਡਾਰੇ ਦਾ ਆਯੋਜਨ ਕਰਦੀ ਹੈ। ਇਹ ਪਰੰਪਰਾ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੇ ਆਸ਼ੀਰਵਾਦ ਨਾਲ ਅੱਗੇ ਵੀ ਜਾਰੀ ਰਹੇਗੀ। ਸੇਵਾਦਾਰਾਂ ਨੇ ਬੜੇ ਪ੍ਰੇਮ ਭਾਵ ਦੇ ਨਾਲ ਲੰਗਰ ਦੀ ਸੇਵਾ ਵਰਤਾਈ। ਲੱਕੀ ਸਰਵਟਾ ਸਮੇਤ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਸ਼ਰਧਾਲੂਆਂ ਨੇ ਵੀ ਸ਼ਰਧਾ ਨਾਲ ਲੰਗਰ ਪ੍ਰਸ਼ਾਦ ਛਕਿਆ। ਇਸ ਮੌਕੇ ਸੰਜੂ, ਬਾਬੂ ਰਾਮ, ਰਾਜੂ ਪੰਮਾ ਸੋਮਾ, ਆਕਾਸ਼ ਸਰਵਟਾ, ਰਵੀ, ਟਿੰਕੂ, ਮਿੰਦੀ, ਜੇਕੇ ਬਾਬਾ, ਲੱਡੂ, ਬਿੱਟੂ ਟੀ-ਸਟਾਲ ਆਦਿ ਹਾਜ਼ਰ ਸਨ।