ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੱਚੀ ਭਗਤੀ : ਸਵਰਨ ਦੇਵਾ
ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਅਸਲ ਤੇ ਸੱਚੀ ਭਗਤੀ ਹੈ - ਗੁਰੂ ਮਾਂ ਸਵਰਨ ਦੇਵਾ ਯੂ.ਕੇ.
Publish Date: Tue, 24 Feb 2026 07:03 PM (IST)
Updated Date: Tue, 24 Feb 2026 07:07 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਗੁਰੂ ਮਾਂ ਸਵਰਨ ਦੇਵਾ ਯੂਕੇ ਦੇ ਆਸ਼ੀਰਵਾਦ ਸਦਕਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਕ ਹੋਰ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਇਕ ਲੋੜਵੰਦ ਅੰਗਹੀਣ ਨੂੰ ਟਰਾਈ ਸਾਈਕਲ ਭੇਟ ਕੀਤੀ ਗਈ ਹੈ। ਇਸ ਮੌਕੇ ਗੁਰੂ ਮਾਂ ਸਵਰਨ ਦੇਵਾ ਨੇ ਆਪਣੇ ਕਰ ਕਮਲਾਂ ਨਾਲ ਟਰਾਈ ਸਾਈਕਲ ਭੇਟ ਕਰਦਿਆਂ ਕਿਹਾ ਕਿ ਸੱਚੀ ਸੇਵਾ ਉਹੀ ਹੈ ਜੋ ਕਿਸੇ ਲੋੜਵੰਦ ਦੇ ਚਿਹਰੇ ’ਤੇ ਮੁਸਕਾਨ ਲਿਆ ਸਕੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਤੇ ਸੱਚੀ ਭਗਤੀ ਹੈ ਤੇ ਸਾਨੂੰ ਹਮੇਸ਼ਾ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਕਿ ਉਹ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਈ ਰੱਖੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਦਾ ਹਮੇਸ਼ਾ ਇਹੋ ਯਤਨ ਰਹਿੰਦਾ ਹੈ ਕਿ ਲੋੜਵੰਦ ਭੈਣ-ਭਰਾਵਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਗੁਰੂ ਮਾਂ ਸਵਰਨ ਦੇਵਾ ਦੇ ਅਸ਼ੀਰਵਾਦ ਨਾਲ ਹੀ ਇਹ ਨੇਕ ਸੇਵਾ ਕਾਰਜ ਸੰਭਵ ਹੋ ਸਕਿਆ ਹੈ ਅਤੇ ਭਵਿੱਖ ਵਿਚ ਵੀ ਮਨੁੱਖਤਾ ਦੀ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਟਰਾਈ ਸਾਈਕਲ ਲੋੜਵੰਦ ਲਈ ਸਵੈ-ਨਿਰਭਰਤਾ ਵੱਲ ਵਧਣ ਦਾ ਪਹਿਲਾ ਕਦਮ ਹੈ, ਜਿਸ ਨਾਲ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਖੁਦ-ਮੁਖਤਿਆਰ ਹੋ ਸਕੇਗਾ। ਅਖੀਰ ਵਿਚ ਸਭਾ ਵੱਲੋਂ ਸੰਕਲਪ ਦੁਹਰਾਇਆ ਗਿਆ ਕਿ ਮਨੁੱਖਤਾ ਦੀ ਸੇਵਾ ਦਾ ਇਹ ਸਫ਼ਰ ਭਵਿੱਖ ਵਿਚ ਵੀ ਜਾਰੀ ਰਹੇਗਾ ਤੇ ਲੋੜਵੰਦਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਤੁਲੀ, ਵਿੱਕੀ ਸਿੰਘ ਯੂਥ ਆਪ ਆਗੂ, ਪਰਮਜੀਤ ਰਾਏ, ਨਰਿੰਦਰ ਸੈਣੀ, ਆਰਪੀ ਸ਼ਰਮਾ, ਅਨੂਪ ਦੁੱਗਲ ਤੇ ਬਲਿਹਾਰ ਚੰਦ ਆਦਿ ਹਾਜ਼ਰ ਸਨ।