ਡੀਏਵੀ ਕਾਲਜ ’ਚ ‘ਅਪ ਸਾਇਕਲਿੰਗ ਦਾ ਵੇਸਟ’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ
ਡੀਏਵੀ ਕਾਲਜ ਵਿਖੇ ਵੇਸ਼ਟ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ
Publish Date: Wed, 04 Feb 2026 07:12 PM (IST)
Updated Date: Thu, 05 Feb 2026 04:08 AM (IST)

ਕੈਪਸ਼ਨ-04ਪੀਐਚਜੀ6 ਕਾਲਜ ਵਿਦਿਆਰਥੀ ਆਪਣੇ ਬਣਾਏ ਹੋਏ ਪੋ੍ਜੈਕਟਾਂ ਸੰਬਧੀ ਜਾਣਕਾਰੀ ਦਿੰਦੇ ਹੋਏ। ਵਿਜੇ ਸੋਨੀ ਪੰਜਾਬੀ ਜਾਗਰਣ,ਫਗਵਾੜਾ ਮੋਹਨ ਲਾਲ ਉੱਪਜ ਡੀ.ਏ ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ’ਚ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਈਕੋ-ਕਲੱਬ ਵੱਲੋਂ “ਅਪ ਸਾਇਕਲਿੰਗ ਦਾ ਵੇਸਟ” ਵਿਸ਼ੇ ‘ਤੇ ਇਕ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਪਰਿਆਵਰਨ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਦੀ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੇ ਵਾਤਾਵਰਨ ਸਿੱਖਿਆ ਕਾਰਜਕ੍ਰਮ ਅਧੀਨ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਨ ਸੰਰੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਭਵਿੱਖੀ ਸਮੱਸਿਆਵਾਂ ਦੀ ਸਮਝ ਦੇ ਨਾਲ ਸੰਰੱਖਣ ਵੱਲ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੌਰਾਨ ਪ੍ਰਿੰਸੀਪਲ ਰੰਧਾਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਰਹੇ ਉਦਯੋਗੀਕਰਨ ਨੇ ਵਾਤਾਵਰਨ ਲਈ ਇੱਕ ਗੰਭੀਰ ਚੁਣੌਤੀ ਪੈਦਾ ਕਰ ਦਿੱਤੀ ਹੈ, ਜਿਸ ਲਈ ਅਪਸਾਈਕਲਿੰਗ ਵਰਗੀਆਂ ਗਤੀਵਿਧੀਆਂ ਰਾਹੀਂ ਅਸੀਂ ਨਾ ਸਿਰਫ਼ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ, ਸਗੋਂ ਨੌਜਵਾਨਾਂ ਵਿੱਚ ਚਰਿੱਤਰਕ ਸੂਝ ਅਤੇ ਜਿੰਮੇਵਾਰ ਨਾਗਰਿਕਤਾ ਦਾ ਵਿਕਾਸ ਵੀ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਕੁਦਰਤੀ ਗਿਆਨ ਦੇ ਨਾਲ ਜੋੜਨ ਦਾ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਬਣਾਉਂਦੀਆਂ ਹਨ। ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਅਤੇ ਸਮਾਜ ਵਿੱਚ ਵੀ ਅਪ ਸਾਇਕਲਿੰਗ ਨੂੰ ਅਪਣਾਏ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਆਸ-ਪਾਸ ਇਕੱਠੀ ਕੀਤੀ ਗਈ ਕੁਦਰਤੀ ਚੀਜ਼ਾਂ-ਜਿਵੇਂ ਕਿ ਪੱਤੇ, ਕਾਗਜ਼, ਪੁਰਾਣੇ ਕਪੜੇ, ਰੱਸੀ, ਟਿਨ ਅਤੇ ਹੋਰ ਬੇਕਾਰ ਵਸਤੂਆਂ ਦੀ ਵਰਤੋਂ ਕਰਕੇ ਵੱਖ-ਵੱਖ ਲਾਭਕਾਰੀ ਅਤੇ ਸਜਾਵਟੀ ਸਮਾਨ ਤਿਆਰ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਸੋਚ ਅਤੇ ਕਲਾ ਦਾ ਪ੍ਰਦਰਸ਼ਨ ਕਰਦਿਆਂ ਟੁੱਟੇ-ਫੁੱਟੇ, ਬੇਕਾਰ ਵਸਤੂਆਂ ਅਤੇ ਹੋਰ ਕਈ ਨਵੇਂ ਸੋਚ ਨਾਲ ਬਣਾਈਆਂ ਚੀਜ਼ਾਂ ਤਿਆਰ ਕੀਤੀਆਂ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਕੁਦਰਤ ਸੰਭਾਲਣ ਦੇ ਉਪਾਵਾਂ ਉੱਤੇ ਵੀ ਮੱਹਤਤਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਕਿ ਅਪਸਾਇਕਲਿੰਗ ਰਾਹੀਂ ਨਾ ਸਿਰਫ਼ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ, ਸਗੋਂ ਸਵੈ-ਰੁਜ਼ਗਾਰ ਤੇ ਆਰਥਿਕ ਮੌਕਿਆਂ ਦੇ ਰਾਹ ਵੀ ਖੁੱਲ੍ਹ ਸਕਦੇ ਹਨ। ਸਮਾਗਮ ਦੇ ਅੰਤ ’ਚ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਜੇਕਰ ਹਰ ਵਿਅਕਤੀ ਛੋਟੀ ਜਿਹੀ ਕੋਸ਼ਿਸ਼ ਨਾਲ ਬੇਕਾਰ ਸਮੱਗਰੀ ਦੀ ਵਰਤੋਂ ਕਰੇ, ਤਾਂ ਵਾਤਾਵਰਨ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਗਤੀਵਿਧੀ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ, ਸਿੱਖਿਆਤਮਕ ਅਤੇ ਪ੍ਰੇਰਕ ਸਾਬਤ ਹੋਈ।