ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦੂਜਾ ਡੈਲੀਗੇਟ ਇਜਲਾਸ ਕਰਵਾਇਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦੂਜਾ ਡੈਲੀਗੇਟ ਇਜਲਾਸ
Publish Date: Sat, 11 Apr 2026 06:32 PM (IST)
Updated Date: Sat, 11 Apr 2026 06:35 PM (IST)
- ਜ਼ਿਲ੍ਹਾ ਕੋਰ ਕਮੇਟੀ ਦੀ ਮੁੜ ਹੋਈ ਚੋਣ, ਸਰਵਣ ਸਿੰਘ ਬਾਊਪੁਰ ਜ਼ਿਲ੍ਹਾ ਪ੍ਰਧਾਨ ਤੇ ਸ਼ੇਰ ਸਿੰਘ ਸਕੱਤਰ ਚੁਣੇ ਗਏ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਵਿੱਚ ਦੂਜਾ ਡੈਲੀਗੇਟ ਇਜਲਾਸ ਜਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜਿਲ੍ਹਾ ਸੱਕਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ । ਤਿੰਨ ਸਾਲਾਂ ਬਾਅਦ ਸੰਵਿਧਾਨ ਅਨੁਸਾਰ ਪਿੰਡ, ਜੋਨ ਅਤੇ ਜਿਲ੍ਹਾ ਪੱਧਰ ’ਤੇ ਡੈਲੀਗੇਟ ਇਜਲਾਸ ਕਰਵਾਏ ਗਏ, ਜਿਨ੍ਹਾਂ ਵਿੱਚ ਲਗਭਗ 106 ਡੈਲੀਗੇਟਾਂ ਨੇ ਹਿੱਸਾ ਲਿਆ । ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਦੀ ਹਾਜ਼ਰੀ ਵਿੱਚ ਸਮੂਹ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਜਿਲ੍ਹਾ ਕੋਰ ਕਮੇਟੀ ਦੀ ਮੁੜ ਚੋਣ ਕੀਤੀ ਗਈ । ਇਸ ਵਿੱਚ ਸਰਵਣ ਸਿੰਘ ਬਾਊਪੁਰ ਨੂੰ ਜਿਲ੍ਹਾ ਪ੍ਰਧਾਨ, ਸ਼ੇਰ ਸਿੰਘ ਮਹੀਵਾਲ ਨੂੰ ਸਕੱਤਰ, ਪੁਸ਼ਪਿੰਦਰ ਸਿੰਘ ਸੋਢੀ ਨੂੰ ਪ੍ਰੈੱਸ ਸੱਕਤਰ ਅਤੇ ਵੀਰ ਸਿੰਘ ਉੱਚਾ ਨੂੰ ਖਜ਼ਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਨਿਸਾਨ ਸਿੰਘ ਅਤੇ ਬੀਬੀ ਮਨਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਪੱਕੇ ਕੋਠੇ, ਜੋਗਾ ਸਿੰਘ, ਬੀਬੀ ਰਾਜਵਿੰਦਰ ਕੌਰ ਅਤੇ ਬੀਬੀ ਸੁਖਵਿੰਦਰ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਬਲਵੀਰ ਸਿੰਘ ਬੁੱਟਰ ਨੂੰ ਸੰਗਠਨ ਸੱਕਤਰ, ਹਰਵਿੰਦਰ ਸਿੰਘ ਉੱਚਾ, ਬਲਦੇਵ ਸਿੰਘ ਅਤੇ ਬੀਬੀ ਨਿਰਮਲ ਕੌਰ ਬਾਮੂਵਾਲ ਨੂੰ ਮੀਤ ਸੱਕਤਰ ਚੁਣਿਆ ਗਿਆ । ਮੀਤ ਖਜਾਨਚੀ ਵਜੋਂ ਮਲਕੀਤ ਸਿੰਘ ਅਤੇ ਨਿਰਮਲ ਕੌਰ ਮੋਠਾਵਾਲ, ਮੀਤ ਪ੍ਰੈੱਸ ਸੱਕਤਰ ਵਜੋਂ ਗੁਰਸ਼ੇਵਕ ਸਿੰਘ ਸ਼ਿਵਦਿਆਲਪੁਰ, ਆਈਟੀ ਸੈਲ ਇੰਚਾਰਜ ਵਜੋਂ ਗੁਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਗੱਗੀ, ਵਲੰਟੀਅਰ ਇੰਚਾਰਜ ਵਜੋਂ ਪਿਆਰਾ ਸਿੰਘ ਅਤੇ ਜਗਤਾਰ ਸਿੰਘ, ਲੰਗਰ ਕਮੇਟੀ ਇੰਚਾਰਜ ਵਜੋਂ ਭਜਨ ਸਿੰਘ ਖਿਜਰਪੁਰ, ਬਲਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕੋਰ ਕਮੇਟੀ ਮੈਂਬਰ ਵਜੋਂ ਹਾਕਮ ਸਿੰਘ ਸ਼ਾਹਜਹਾਨਪੁਰ ਅਤੇ ਸਲਾਹਕਾਰ ਵਜੋਂ ਹਰਜੀਤ ਸਿੰਘ ਦੇਸਲ ਨੂੰ ਚੁਣਿਆ ਗਿਆ । ਇਜਲਾਸ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ ਗਿਆ।