ਸਾਇੰਸ ਸਿਟੀ ਬਣੀ ਕੁੱਤਾ ਪ੍ਰੇਮੀਆਂ ਦਾ ਧੁਰਾ
ਸਾਇੰਸ ਸਿਟੀ ਬਣਿਆਂ ਕੁੱਤਾ ਪ੍ਰੇਮੀਆਂ ਦਾ ਧੁਰਾ
Publish Date: Sun, 08 Mar 2026 08:35 PM (IST)
Updated Date: Sun, 08 Mar 2026 08:39 PM (IST)

--21ਵੇਂ ਤੇ 22ਵੇਂ ਸਲਾਨਾ ਡੌਗ ਸ਼ੋਅ ਦਾ ਆਯੋਜਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ 21ਵੇਂ ਤੇ 22ਵੇਂ ਸਲਾਨਾ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਡੌਗ ਸ਼ੋਅ ਵਿਚ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿਨਚਰ, ਅਮਰੀਕਨ ਬੁਲਡੌਗ, ਬੌਕਸਰ, ਰੋਟਵੀਲ੍ਹਰ ਗ੍ਰੇਟ ਡੇਨ ਸਮੇਤ 30 ਤੋਂ ਵੱਧ ਨਸਲਾਂ ਦੇ 100 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆ। ਇਸ ਸ਼ੋਅ 400 ਤੋਂ ਵੱਧ ਕੁੱਤਿਆਂ ਦੇ ਸ਼ੌਕੀਨ ਲੋਕਾਂ ਨੇ ਹਿੱਸਾ ਲਿਆ ਤੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੋਲਕਾਤਾ ਤੋਂ ਅਵਿੰਨਦਨ ਸ਼ਰਮਾ, ਬੰਗਲੌਰ ਤੋਂ ਵਿਸਵਾਸ ਬੱਸਰਾਜ ਤੇ ਨੋਇਡਾ ਤੋਂ ਮੈਡਮ ਖੇਮਲਵਿਸਕਾ ਨੇ ਜਿਊਰੀ ਮੈਂਬਰਾਂ ਵਜੋਂ ਸ਼ਿਰਕਤ ਕੀਤੀ ਤੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵੱਲੋਂ ਕੇਸੀਆਈ ਸਿੰਗਲ ਡੌਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਹਾਜ਼ਰ ਡੌਗ ਪ੍ਰੇਮੀਆਂ ਨੂੰ ਸੰਬੋਧਨ ਕਰਿਦਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਮਨੁੱਖੀ ਸੱਭਿਅਤਾ ਤੇ ਸੱਭਿਆਚਾਰ ਵਿਚਕਾਰ ਕੁੱਤੇ ਦੀ ਮਹੱਹਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੁੱਤਾ ਹੀ ਧਰਤੀ ਉਪਰ ਇਕ ਅਜਿਹਾ ਜੀਵ ਜਿਹਡਾ ਕਿ ਤੁਹਾਨੂੰ ਆਪਣੇ-ਆਪ ਤੋਂ ਵੱਧ ਪਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਹੋਏ ਅਧਿਐਨ ਇਸ ਪਾਸੇ ਵੱਲ ਇਸ਼ਾਰਾ ਕਰਦੇ ਹਨ ਕਿ ਘਰ ਵਿਚ ਕੁੱਤਾ ਰੱਖਣ ਦੇ ਸਾਨੂੰ ਬਹੁਤ ਸਾਰੇ ਸਰੀਰਕ ਤੇ ਭਾਵਨਾਤਮਕ ਲਾਭ ਹਨ, ਇਹ ਜਾਨਵਰ ਜਿਥੇ ਸਾਨੂੰ ਖੁਸ਼ ਤੇ ਤੰਦਰੁਸਤ ਰੱਖਦਾ ਹੈ, ਉਥੇ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਸਮਰੱਥ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਹਾਕਿਆਂ ਤੋਂ ਇਸ ਪਾਲਤੂ ਜਾਨਵਰ ਦੀ ਸਾਡੇ ਜੀਵਨ ਵਿਚ ਭੂਮਿਕਾ ’ਚ ਬਹੁਤ ਅਨੇਕਾਂ ਪਰਿਵਰਤਨ ਦੇਖੇ ਜਾ ਰਹੇ ਹਨ। ਇਸ ਮੌਕੇ ਡਾ. ਗਰੋਵਰ ਨੇ ਆਮ ਲੋਕਾਂ ਨੂੰ ਘਰੇਲੂ ਜੈਵ-ਵਿਭਿੰਨਤਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡੌਗ ਸ਼ੋਅ ਵਿਚ ਸ਼ਾਮਲ ਹੋਏ ਡੌਗ ਪ੍ਰੇਮੀਆਂ, ਜੱਜਾਂ ਤੇ ਐਗਜ਼ੀਬਿਟਰਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਨੇ ਕਿਹਾ ਕਿ 21ਵੇਂ ਤੇ 22ਵੇਂ ਡੌਗ ਸ਼ੋਅ ਰਾਹੀਂ ਸਾਇੰਸ ਸਿਟੀ ਵੱਲੋਂ ਇਸ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਦਾ ਪ੍ਰਦਰਸ਼ਨ ਕਰਨ ਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।