ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫ਼ੇ ਹੀ ਵਜ਼ੀਫ਼ੇ : ਡਾ. ਘੁੰਮਣ
ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫ਼ੇ ਹੀ ਵਜ਼ੀਫ਼ੇ : ਡਾ.ਘੁੰਮਣ
Publish Date: Thu, 05 Mar 2026 08:49 PM (IST)
Updated Date: Thu, 05 Mar 2026 08:51 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਗੁਰੂ ਹਰਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਚੇਅਰਮੈਨ ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਿੰਘਰਾਲਾ ਸ਼ੁਭਕਰਮਨ ਵੱਲੋਂ ਸਕੂਲ ਦੀ ਗੋਲਡਨ ਜੁਬਲੀ ਦੀ ਖੁਸ਼ੀ ਵਿਚ ਇਸ ਸਾਲ ਲਾਇਕ ਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਵਜ਼ੀਫ਼ਿਆਂ ਦੀ ਗਿਣਤੀ ਬਹੁਤ ਵਧਾ ਦਿੱਤੀ ਹੈ। ਖ਼ਾਸ ਤੌਰ ’ਤੇ ਬਾਹਰਲੇ ਪਿੰਡਾਂ ਤੋਂ ਆਉਣ ਵਾਲੀਆਂ ਲਾਇਕ ਸੀਨੀਅਰ ਵਿਦਿਆਰਥਣਾਂ ਨੂੰ ਮੁਫ਼ਤ ਬੱਸ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ੍ਰੰਥੀ ਸਿੰਘਾਂ ਤੇ ਪਿਤਾ ਤੋਂ ਮਹਿਰੂਮ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜ਼ੀਫ਼ੇ ਦਿੱਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਮਾਪੇ, ਆਪਣੇ ਲਾਇਕ ਤੇ ਲੋੜਵੰਦ ਬੱਚਿਆਂ ਦੇ ਵਜ਼ੀਫੇ ਲਈ ਸਕੂਲ ਆਫਿਸ ਨਾਲ ਸੰਪਰਕ ਕਰਨ।