- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਫ਼ਤਰ ਸੁਪਰਡੈਂਟ ਨੂੰ ਸੌਂਪਿਆ ਮੰਗ ਪੱਤਰ

- ਸਕੂਲਾਂ ’ਚ ਲੱਗੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਤੁਰੰਤ ਕਰਨ ਦੀ ਕੀਤੀ ਮੰਗ
ਕੈਪਸ਼ਨ: 4ਕੇਪੀਟੀ32
ਵਫਦ ਆਗੂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੇ ਦਫ਼ਤਰ ਸੁਪਰਡੈਂਟ ਅਮਰਜਯੋਤੀ ਨੂੰ ਮੰਗ ਪੱਤਰ ਸੌਂਪਦੇ ਹੋਏ।
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਦੀ ਅਗਵਾਈ ’ਚ ਸੈਂਟਰ ਟੀਚਰ ਸੰਤੋਖ ਸਿੰਘ ਮੱਲ੍ਹੀ, ਵਿੱਤ ਸਕੱਤਰ ਮਨਜੀਤ ਸਿੰਘ ਗਾਟ, ਬਲਵਿੰਦਰ ਨਿਧੜਕ ਤਹਿਸੀਲ ਫਗਵਾੜਾ ਪ੍ਰਧਾਨ, ਅਸ਼ੋਕ ਕੁਮਾਰ, ਮਨਜੀਤ ਦਾਸ ਸੁਲਤਾਨਪੁਰ ਲੋਧੀ, ਸਤਵਿੰਦਰ ਸਿੰਘ ਫਗਵਾੜਾ, ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਹੈੱਡ ਟੀਚਰ ਹਰਜਿੰਦਰ ਹੈਰੀ, ਤਹਿਸੀਲ ਕਪੂਰਥਲਾ ਪ੍ਰਧਾਨ ਪਰਮਜੀਤ ਲਾਲ, ਹੈੱਡ ਟੀਚਰ ਮੈਡਮ ਕੁਲਵਿੰਦਰ ਕੌਰ ਆਦਿ ਦਾ ਵਫਦ ਜ਼ਿਲ੍ਹਾ ਕਪੂਰਥਲਾ ਦੇ ਡੀਈਓ (ਸੈਕੰਡਰੀ) ਕਪੂਰਥਲਾ ਦਫ਼ਤਰ ਨੂੰ ਪਹੁੰਚਿਆ ਤੇ ਆਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸਬੰਧੀ ਮੌਕੇ ’ਤੇ ਹਾਜ਼ਰ ਦਫ਼ਤਰ ਸੁਪਰਡੈਂਟ ਅਮਰਜੋਤੀ ਨੂੰ ਲਿਖਤੀ ਮੰਗ ਪੱਤਰ ਵੀ ਸੌਂਪਿਆ। ਵਫ਼ਦ ਵੱਲੋਂ ਸਕੂਲਾਂ ਵਿੱਚ ਲੱਗੇ ਬਿਜਲੀ ਬਿੱਲਾਂ ਦਾ ਭੁਗਤਾਨ ਤੁਰੰਤ ਕਰਨ ਦੀ ਮੰਗ ਕੀਤੀ ਗਈ। ਵਫਦ ਵੱਲੋਂ ਸਕੂਲਾਂ ਵਿੱਚ ਆਰਜ਼ੀ ਤੌਰ ਉੱਤੇ ਸੇਵਾ ਨਿਭਾ ਰਹੇ ਸਫਾਈ ਕਰਮਚਾਰੀਆਂ ਦਾ ਮਹੀਨਾ ਵਾਰ ਮਾਣ ਭੱਤਾ ਹਰ ਮਹੀਨੇ ਸਮੇਂ ਸਰ ਜਾਰੀ ਕਰਨ ਦੀ ਮੰਗ ਕਰਦਿਆਂ ਹੋਇਆਂ ਸਫਾਈ ਸੇਵਕਾਂ ਦੀ ਨਿਯੁਕਤੀ ਉੱਤੇ ਸਕੂਲ ਵਿੱਚ 100 ਵਿਦਿਆਰਥੀਆਂ ਦੀ ਲਗਾਈ ਸ਼ਰਤ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । ਫੈਡਰੇਸ਼ਨ ਵੱਲੋਂ ਵਫਦ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਨੂੰ ਵੱਖ ਵੱਖ ਮੁਲਾਜ਼ਮ ਮਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜਿਨਾਂ ਸਰਕਾਰੀ ਮਿਡਲ ਅਤੇ ਹਾਈ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਜਾਂ ਫਿਰ ਟੀਚਰਾਂ ਦੀ ਵਧੇਰੇ ਘਾਟ ਮਹਿਸੂਸ ਕੀਤੀ ਜਾ ਰਹੀ ਨੂੰ ਉਹਨਾਂ ਸਕੂਲਾਂ ਵਿੱਚੋਂ ਟੀਚਰਾਂ ਦੀ ਐਡਜਸਟਮੈਂਟ ਕੀਤੀ ਜਾਵੇ ਜਿਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਵਾਧੂ ਅਧਿਆਪਕ ਸਟਾਫ ਬੈਠਾ ਹੈ। ਉਹਨਾਂ ਆਖਿਆ ਕਿ ਸਾਰੇ ਹੀ ਕੇਡਰ ਦੇ ਸਰਵਿਸ ਰਿਕਾਰਡ ਨੂੰ ਸਰਵਿਸ ਬੁੱਕਸ ,ਜੀ ਪੀ ਐੱਫ ਅਤੇ ਹਰ ਪ੍ਰਕਾਰ ਦੀਆਂ ਛੁੱਟੀਆਂ ਆਦਿ ਨੂੰ ਸਮਾਂਬੱਧ ਪੂਰਾ ਕਰਵਾਉਣ ਲਈ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤੇ ਜਾਣ। ਮੈਡੀਕਲ ਰੀ ਇੰਬਰੇਸ਼ਮੇਂਟਾਂ ਦੇ ਕੇਸ ਪਾਸ ਹੋਣ ਉਪਰੰਤ ਦਫਤਰਾਂ ਵਿੱਚ ਹੀ ਪਏ ਰਹਿੰਦੇ ਹਨ ਨੂੰ ਮੈਡੀਕਲ ਬਿੱਲਾਂ ਦਾ ਨਿਪਟਾਰਾ ਬਿਨਾਂ ਦੇਰੀ ਤੋਂ ਤੁਰੰਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। ਵਫ਼ਦ ਨੇ ਮੰਗ ਕੀਤੀ ਕਿ ਪੇਪਰਾਂ ਦੇ ਦਿਨਾਂ ’ਚ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਤੇ ਲਗਾਈਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ। ਵਫਦ ਨੇ ਮੰਗ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ’ਚ ਲੱਗੇ ਬਿਜਲੀ ਦੇ ਮੀਟਰਾਂ ਦੇ ਬਿਜਲੀ ਬਿੱਲ ਬਕਾਏ ਵੱਡੀ ਰਾਸ਼ੀ ਦੇ ਰੂਪ ’ਚ ਪੈਂਡਿੰਗ ਪਏ ਹਨ, ਜਿਨਾਂ ਨੂੰ ਬਿਨਾਂ ਦੇਰੀ ਅਦਾਇਗੀ ਕਰ ਕੇ ਕਲੀਅਰ ਕਰਵਾਇਆ ਜਾਵੇ, ਕਿਉਂਕਿ ਪਾਵਰਕਾਮ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਮੁਲਾਜ਼ਮ ਸਕੂਲ ਮੁਖੀਆਂ ਨੂੰ ਬਿਜਲੀ ਕਨੈਕਸ਼ਨ ਡਿਸਕਨੈਕਟ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੇ ਦਫ਼ਤਰ ਸੁਪਰਡੈਂਟ ਮੈਡਮ ਅਮਰਜਯੋਤੀ ਅਤੇ ਦਫ਼ਤਰੀ ਕਲਰਕ ਸਚਿਨ ਅਰੋੜਾ ਵੀ ਮੌਜੂਦ ਸਨ, ਜਿਨ੍ਹਾਂ ਵਫ਼ਦ ਪਾਸੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਲਾਗੂ ਕੀਤਾ ਜਾਵੇਗਾ।