ਨਸ਼ੇ ਦਾ ਸੇਵਨ ਕਰਦੇ ਇਕ ਕਾਬੂ
ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਨਸ਼ੇ ਦਾ ਸੇਵਨ ਕਰਦੇ ਇੱਕ ਅਰੋਪੀ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
Publish Date: Mon, 05 Jan 2026 07:26 PM (IST)
Updated Date: Mon, 05 Jan 2026 07:29 PM (IST)
ਆਸੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਨਸ਼ੇ ਦਾ ਸੇਵਨ ਕਰਦੇ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਮਹੇੜੂ ਨੂੰ ਜਾ ਰਹੇ ਸੀ ਤੇ ਜਦੋਂ ਟੀ-ਪੁਆਇੰਟ ਮਹੇੜੂ ਪੁੱਜੇ ਤਾਂ ਬਿਨਾਂ ਸ਼ਟਰ ਦੁਕਾਨ ਨਜ਼ਦੀਕ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਕਿ ਫਾਈਲ ਪੇਪਰ ਹੇਠਾਂ ਲਾਈਟਰ ਜਲਾ ਕੇ ਇਕ ਨੋਟ ਦਾ ਰੋਲ ਬਣਾ ਕੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ। ਉਕਤ ਨੂੰ ਕਾਬੂ ਕਰਕੇ ਜਦੋਂ ਉਸ ਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਪੋਲੀ ਆਲਾ ਰੈਨਿਕ ਰੈੱਡੀ ਪੁੱਤਰ ਰਾਮ ਗੋਪਾਲ ਰੈੱਡੀ ਵਾਸੀ ਕਰੀਮ ਨਗਰ ਤੇਲੰਗਾਨਾ ਹਾਲ ਵਾਸੀ ਹੈਪੀ ਲਿਵਿੰਗ ਪੀਜੀ ਲਾਅ ਗੇਟ ਮਹੇੜੂ ਸਤਨਾਮਪੁਰਾ ਦੱਸਿਆ। ਉਕਤ ਕੋਲੋਂ ਫਾਇਲ ਪੇਪਰ 10 ਰੁਪਏ ਦਾ ਨੋਟ, ਇਕ ਲਾਈਟਰ ਜ਼ਬਤ ਕਰਕੇ ਮਾਮਲਾ ਦਰਜ ਕੀਤਾ ਗਿਆ।