ਸਰਪੰਚ ਕਾਲਾ ਅਠੌਲੀ ਨੇ ਕਰਾਇਆ ਸ਼ੁਕਰਾਨਾ ਸਮਾਗਮ
ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਨਾਲ ਕੀਤਾ ਪੁੱਤਰ ਦੀ ਦਾਤ ਦਾ ਸ਼ੁਕਰਾਨਾ
Publish Date: Mon, 12 Jan 2026 07:35 PM (IST)
Updated Date: Mon, 12 Jan 2026 07:36 PM (IST)

ਕੈਪਸ਼ਨ-12ਪੀਐਚਜੀ15 ਫਗਵਾੜਾ ਦੇ ਨਜ਼ਦੀਕੀ ਪਿੰਡ ਅਠੌਲੀ ਵਿਖੇ ਕਰਵਾਏ ਸ਼ੁਕਰਾਨਾ ਸਮਾਗਮ ਦੇ ਦ੍ਰਿਸ਼। ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਅਠੌਲੀ ਦੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਨੇ ਪੁੱਤਰ ਦੀ ਦਾਤ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਭਾਈ ਦੇਸੂ ਜੀ ਪਿੰਡ ਅਠੌਲੀ ਤਹਿਸੀਲ ਫਗਵਾੜਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ, ਜਿਸ ਦਾ ਅੱਜ ਸਵੇਰੇ ਭੋਗ ਪਾਇਆ ਗਿਆ। ਭੋਗ ਉਪਰੰਤ ਪ੍ਰਸਿੱਧ ਢਾਡੀ ਸੰਤ ਸਿੰਘ ਪਾਰਸ ਸ਼ਾਹਕੋਟ ਵਾਲਿਆਂ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੇਜਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਦਿਹਾਤੀ ਪ੍ਰਧਾਨ ਰਾਜਿੰਦਰ ਸਿੰਘ ਚੰਦੀ, ਨਰਿੰਦਰ ਸਿੰਘ ਸਰਪੰਚ ਮਾਧੋਪੁਰ ਪ੍ਰਧਾਨ ਪੰਚਾਇਤ ਯੂਨੀਅਨ ਫਗਵਾੜਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ, ਹਰਭਜਨ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਲੱਖਪੁਰ ਸੀਨੀਅਰ ਕਿਸਾਨ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਾਲਾ ਅਠੌਲੀ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਨੂੰ ਸ਼ੁੱਭ ਇੱਛਾਵਾਂ ਅਤੇ 10 ਮਹੀਨੇ ਦੇ ਪੁੱਤਰ ਪ੍ਰਭਨੂਰ ਸਿੰਘ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬੀਡੀਪੀਓ ਲਖਵਿੰਦਰ ਕਲੇਰ, ਅਮਨਦੀਪ ਕੈਲੇ ਜੇਈ, ਗੁਰਦਿਆਲ ਸਿੰਘ ਭੁੱਲਾਰਾਈ ਸਾਬਕਾ ਬਲਾਕ ਸੰਮਤੀ ਚੇਅਰਮੈਨ, ਗੁਰਜੀਤ ਸਿੰਘ ਵਾਲੀਆ, ਨਰੇਸ਼ ਭਾਰਦਵਾਜ ਸਾਬਕਾ ਪ੍ਰਧਾਨ ਮਾਰਕਿਟ ਕਮੇਟੀ ਫਗਵਾੜਾ, ਸੰਜੀਵ ਬੁੱਗਾ ਕੌਂਸਲਰ, ਵਿੱਕੀ ਵਾਲੀਆ, ਸੀਨੀਅਰ ਕਿਸਾਨ ਆਗੂ ਜਸਬੀਰ ਸਿੰਘ ਬੜਾ ਪਿੰਡ, ਮੇਜਰ ਸਿੰਘ ਅਠੌਲੀ, ਬਲਾਕ ਸੰਮਤੀ ਮੈਂਬਰ ਅਜੇ ਕੁਮਾਰ, ਨਿਸ਼ਾ ਰਾਣੀ, ਐਕਸਈਐੱਨ ਹਰਦੀਪ ਕੁਮਾਰ, ਐੱਸਡੀਓ ਅਸ਼ੋਕ ਕੁਮਾਰ, ਸਿਮਰ ਕੁਮਾਰ, ਜਤਿੰਦਰ ਸਿੰਘ ਲੱਖਪੁਰ, ਦਵਿੰਦਰ ਸਿੰਘ ਸੰਧਵਾ, ਬਲਜਿੰਦਰ ਸਿੰਘ, ਦਲਜੀਤ ਸਿੰਘ, ਗੁਰਿੰਦਰ ਸਿੰਘ, ਰਣਵਿੰਦਰ ਸਿੰਘ, ਹਰਜੀਤ ਸਿੰਘ, ਮੁਖਤਿਆਰ ਸਿੰਘ, ਸੁੱਖਾ ਚੱਕ ਪ੍ਰੇਮਾ, ਜਤਿੰਦਰ ਵਰਮਾਨੀ ਕੌਂਸਲਰ, ਤਰਸੇਮ ਸਿੰਘ ਢਿੱਲੋਂ, ਜਤਿੰਦਰ ਨਿੱਕਾ, ਦੀਪਾ ਲੱਖਪੁਰ, ਵਰਿੰਦਰ ਸਿੰਘ ਤੱਲ੍ਹਣ, ਟੋਨੀ ਨੰਬਰਦਾਰ ਆਦਿ ਹਾਜ਼ਰ ਸਨ।