ਸਰਪੰਚ ਬਾਲੀ ਰਾਮ ਤੇ ਧਰਮਪਾਲ ਮੁੱਛ ਬਸਪਾ ’ਚ ਸ਼ਾਮਲ
ਸਰਪੰਚ ਬਾਲੀ ਰਾਮ ਤੇ ਧਰਮਪਾਲ ਮੁੱਛ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ
Publish Date: Thu, 09 Apr 2026 10:31 PM (IST)
Updated Date: Thu, 09 Apr 2026 10:35 PM (IST)

ਪਾਰਟੀ ’ਚ ਵਰਕਰਾਂ ਦਾ ਪੂਰਾ ਮਾਣ-ਸਨਮਾਨ ਹੋਵੇਗਾ : ਕਰੀਮਪੁਰੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਹੁਜਨ ਸਮਾਜ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਪੰਜਾਬ ਅੰਦਰ ਚਲਾਇਆ ਜਾ ਰਿਹਾ, ਜਿਸ ਨਾਲ ਪਾਰਟੀ ਨੂੰ ਹੋਰ ਬਲ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪਰੀ ਨੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਅਲਾਦਾਦ ਚੱਕ ਦੇ ਸਰਪੰਚ ਬਾਲੀਰਾਮ ਦੇ ਗ੍ਰਹਿ ਵਿਖੇ ਵਿਚਾਰ-ਵਟਾਂਦਰਾ ਕਰਦਿਆਂ ਕੀਤਾ। ਇਸ ਮੌਕੇ ਸਰਪੰਚ ਬਾਲੀਰਾਮ, ਧਰਮਪਾਲ ਮੁੱਛ ਰੂਰਲ ਸੁਲਤਾਨਪੁਰ ਲੋਧੀ ਚੰਡੀਗੜ੍ਹ ਬਸਤੀ ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਕਰਦਿਆਂ ਪਾਰਟੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਰੀਮਪੁਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਆਗੂ ਤੇ ਵਰਕਰ ਨੂੰ ਪੂਰਾ ਬਣਦਾ ਮਾਨ-ਸਨਮਾਨ ਮਿਲੇਗਾ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ ਹਰਨਾਮਪੁਰ ਤੇ ਤਹਿਸੀਲ ਪ੍ਰਧਾਨ ਰਾਮ ਲਾਲ ਮਹੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਪਾਵਨ ਨਗਰੀ ਸੁਲਤਾਨਪੁਰ ਲੋਧੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਪਾਰਟੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਨਿਰੰਤਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਰਪੰਚ ਬਾਲੀ ਰਾਮ ਤੇ ਧਰਮਪਾਲ ਮੁੱਛ ਦੇ ਪਾਰਟੀ ਵਿਚ ਸ਼ਾਮਲ ਹੋਣ ’ਤੇ ਹਲਕਾ ਸੁਲਤਾਨਪੁਰ ਲੋਧੀ ਵਿਚ ਪਾਰਟੀ ਨੂੰ ਹੋਰ ਹੁਲਾਰਾ ਮਿਲਿਆ ਹੈ। ਇਸ ਮੌਕੇ ਰਾਕੇਸ਼ ਕੁਮਾਰ ਦਾਤਾਰਪੁਰੀ ਸਕੱਤਰ ਪੰਜਾਬ, ਲੇਖ ਰਾਜ ਜਮਾਲਪੁਰੀ ਫਗਵਾੜਾ, ਜਥੇਦਾਰ ਅਮਰਜੀਤ ਸਿੰਘ, ਹਰਿੰਦਰ, ਸ਼ੀਤਲ ਕਪੂਰਥਲਾ, ਰਾਮ ਲਾਲ ਤਹਿਸੀਲ ਪ੍ਰਧਾਨ, ਪਰਗਟ ਸਿੰਘ ਸੰਧੂ, ਕਸ਼ਮੀਰ ਸਿੰਘ ਆਰਸੀਐਫ, ਵੇਦ ਪ੍ਰਕਾਸ਼, ਅਸ਼ੋਕ ਕੁਮਾਰ, ਭਗਵਾਨ ਦਾਸ ਨਾਹਰ ਆਦਿ ਸਮੇਤ ਬਸਪਾ ਵਰਕਰ ਸ਼ਾਮਲ ਸਨ।