ਪ੍ਰਵੇਜ਼ ਨਗਰ ਦੀ ਪੰਚਾਇਤ ਨੂੰ ਦਿੱਤੀ ਪਾਣੀ ਵਾਲੀ ਟੈਂਕੀ
ਸੰਤ ਸੀਚੇਵਾਲ ਤੇ ਬਾਬਾ ਲੀਡਰ ਸਿੰਘ ਜੀ ਨੇ ਪ੍ਰਵੇਜ਼ ਨਗਰ ਦੀ ਪੰਚਾਇਤ ਨੂੰ ਦਿੱਤੀ ਪਾਣੀ ਵਾਲੀ ਟੈਂਕੀ
Publish Date: Wed, 11 Feb 2026 10:45 PM (IST)
Updated Date: Thu, 12 Feb 2026 04:09 AM (IST)
ਕੈਪਸ਼ਨ : 11ਕੇਪੀਟੀ43 ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਲੀਡਰ ਸਿੰਘ ਜੀ ਵੱਲੋਂ ਦਿੱਤੀ ਪਾਣੀ ਵਾਲੀ ਟੈਂਕੀ ਨਾਲ ਦਿਖਾਈ ਦਿੰਦੇ ਹੋਏ ਪੰਚਾਇਤ ਮੈਂਬਰ ਤੇ ਹੋਰ । ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਲੀਡਰ ਸਿੰਘ ਜੀ ਗੁਰਸਰ ਵਾਲੇ ਵਾਲਿਆਂ ਵੱਲੋਂ ਪਿੰਡ ਪਰਵੇਜ ਨਗਰ ਦੀ ਪੰਚਾਇਤ ਨੂੰ ਪਾਣੀ ਵਾਲੀ ਟੈਂਕੀ ਦਿੱਤੀ ਗਈ । ਸਵੇਰੇ ਵੇਲੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਵਿਖੇ ਪਾਠੀ ਸਿੰਘ ਵੱਲੋਂ ਅਰਦਾਸ ਵੀ ਕੀਤੀ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਪਾਣੀ ਇੱਕ ਅਨਮੋਲ ਕੁਦਰਤੀ ਸਰੋਤ ਹੈ ਅਤੇ ਅਸੀਂ ਇਸਦੀ ਬੇਲੋੜੀ ਦੁਰਵਰਤੋਂ ਕਰਕੇ ਇਸਦੀ ਮਾਤਰਾ ਨੂੰ ਦਿਨ ਪ੍ਰਤੀ ਦਿਨ ਘਟਾ ਰਹੇ ਹਾਂ ਅਤੇ ਮੌਜੂਦਾ ਸਮੇਂ ਵਿੱਚ ਧਰਤੀ ਹੇਠਲੇ ਪਾਣੀ ਦੀ ਮੌਜੂਦਗੀ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ , ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ। ਇਸ ਮੌਕੇ ਪਿੰਡ ਪ੍ਰਵੇਜ਼ ਨਗਰ ਦੇ ਸਰਪੰਚ ਜਸਵਿੰਦਰ ਸਿੰਘ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਲੀਡਰ ਸਿੰਘ ਜੀ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ।