ਸੰਤ ਸੀਚੇਵਾਲ ਵੱਲੋਂ ਗਾਇਕ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਜਾਰੀ
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ “ਕਰਮਾਂਵਾਲੇ” ਦਾ ਪੋਸਟਰ ਜਾਰੀ
Publish Date: Tue, 21 Apr 2026 07:51 PM (IST)
Updated Date: Tue, 21 Apr 2026 07:55 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਗਾਇਆ ਨਵਾਂ ਟਰੈਕ “ਕਰਮਾਂਵਾਲੇ” ਦਾ ਪੋਸਟਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਬਲਵੀਰ ਸ਼ੇਰਪੁਰੀ ਹਮੇਸ਼ਾਂ ਆਪਣੇ ਗੀਤਾਂ ਰਾਹੀਂ ਸਮਾਜ ਵਿਚ ਸੱਭਿਆਚਾਰਕ ਮੁੱਲਾਂ ਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਆਏ ਹਨ। ਉਨ੍ਹਾਂ ਦੱਸਿਆ ਕਿ “ਕਰਮਾਂਵਾਲੇ” ਟਰੈਕ ਵਿਚ ਸੇਵਾ, ਸਿਮਰਨ, ਪੁੰਨ ਤੇ ਦਾਨ ਕਰਨ ਵਾਲਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਹੈ। ਇਹ ਟਰੈਕ ਮਹਿੰਦਰ ਸਿੰਘ ਕੈਂਥ ਦੀ ਪੇਸ਼ਕਸ਼ ਹੇਠ ਤੇ ਬੀਐੱਸ ਹਿੱਟ ਪੰਜਾਬੀ ਦੇ ਬੈਨਰ ਤਹਿਤ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਟਰੈਕ ਦੇ ਬੋਲ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆ ਨੇ ਲਿਖੇ ਹਨ, ਜਦਕਿ ਸੰਗੀਤ ਹਰੀ ਅਮਿਤ ਵੱਲੋਂ ਦਿੱਤਾ ਗਿਆ ਹੈ। ਵੀਡੀਓ ਦੀ ਸ਼ੂਟਿੰਗ ਕੈਮਰਾਮੈਨ ਦੀਪ ਬਬਰਾਹ ਤੇ ਡ੍ਰੋਨ ਕੈਮਰਾਮੈਨ ਕਰਮਜੀਤ ਸਿੰਘ ਨੇ ਕੀਤੀ ਹੈ, ਜਿਸਨੂੰ ਐਡੀਟਰ-ਡਾਇਰੈਕਟਰ ਕੁਲਦੀਪ ਵੱਲੋਂ ਸੁੰਦਰ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ, ਸਬ ਇੰਸਪੈਕਟਰ ਬਲਜਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਮੇਲ ਸਿੰਘ, ਜਸਜੀਵਨ ਸਿੰਘ, ਅਨਮੋਲ ਸਿੰਘ ਸੀਚੇਵਾਲ, ਦਇਆ ਸਿੰਘ ਸੀਚੇਵਾਲ, ਅਮ੍ਰਿਤ ਸਿੰਘ ਸੀਚੇਵਾਲ, ਪ੍ਰਦੀਪ ਯਾਦਵ, ਗੌਤਮ ਕੁਮਾਰ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ।