ਹੋਲਾ ਮਹੱਲਾ ਲੰਗਰ ‘ਚ ਪਹੁੰਚੇ ਸੰਤ ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ
ਮੇਹਲੀ-ਮੇਹਟਾਂ ਬਾਈਪਾਸ ਰੋਡ ‘ਤੇ ਹੋਲਾ ਮਹੱਲਾ ਲੰਗਰ ‘ਚ ਪਹੁੰਚੇ ਸੰਤ ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ
Publish Date: Tue, 03 Mar 2026 07:28 PM (IST)
Updated Date: Tue, 03 Mar 2026 07:29 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹੋਲਾ ਮਹੱਲਾ ਲੰਗਰ ਕਮੇਟੀ (ਰਜਿ.) ਫਗਵਾੜਾ ਵੱਲੋਂ ਦੇਸ਼-ਵਿਦੇਸ਼ ‘ਚ ਵੱਸਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਓਹਾਰ ਹੋਲਾ ਮਹੱਲਾ ਸਮਾਗਮ ‘ਚ ਸ਼ਾਮਲ ਹੋਣ ਲਈ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸੇਵਾ ‘ਚ ਬਾਈਪਾਸ ਰੋਡ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਸਥਿਤ ਲੰਗਰ ਹਾਲ ਵਿਖੇ ਜਾਰੀ 39ਵੇਂ ਸਲਾਨਾ ਲੰਗਰ ਦੌਰਾਨ ਅੱਜ ਸੰਤ ਬਾਬਾ ਤਲਵਿੰਦਰ ਸਿੰਘ ਪ੍ਰੇਮਸ਼ਰ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਰਣਜੀਤ ਸਿੰਘ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਫਗਵਾੜਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਹਾਜ਼ਰ ਸੰਗਤਾਂ ਨੂੰ ਹੋਲੀ ਤੇ ਹੋਲਾ ਮਹੱਲਾ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਕਿਹਾ ਕਿ ਖਾਲਸੇ ਦਾ ਇਤਿਹਾਸ ਬਹੁਤ ਹੀ ਸ਼ੂਰਵੀਰਤਾ ਵਾਲਾ ਹੈ, ਜਿਸ ਦੀ ਝਲਕ ਸ਼੍ਰੀ ਆਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਸਮਾਗਮ ਵਿਚ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਹੀ ਅਜਿਹੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਪ੍ਰਬੰਧਕਾਂ ਵੱਲੋਂ ਨਿਭਾਈ ਜਾ ਰਹੀ ਲੰਗਰ ਸੇਵਾ ਦੀ ਵੀ ਭਰਪੂਰ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਪਤਵੰਤਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ। ਲੰਗਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਲੰਗਰ ਦੀ ਸੇਵਾ 5 ਮਾਰਚ ਦਿਨ ਵੀਰਵਾਰ ਤੱਕ ਜਾਰੀ ਰਹੇਗੀ। ਇਸ ਮੌਕੇ ਹਨੀ ਹਲਵਾਈ, ਭਾਈ ਜਸਬੀਰ ਸਿੰਘ ਖਾਲਸਾ, ਭਾਈ ਪਿਆਰਾ ਸਿੰਘ ਲੀਡਰ, ਹਰਜਿੰਦਰ ਸਿੰਘ ਫਤਿਹਗੜ੍ਹ, ਜਸਕਰਨ ਸਿੰਘ, ਕੁਲਵਿੰਦਰ ਸਿੰਘ, ਬਿੰਦਰ ਸਿੰਘ, ਸੁਖਦਿਆਲ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ ਕਾਲਾ, ਗਗਨਦੀਪ ਸਿੰਘ, ਅਮਨਜੋਤ ਸਿੰਘ, ਅਭਿਜੀਤ ਸਿੰਘ, ਇਸ਼ਵ, ਨੀਤੂ ਫਗਵਾੜਾ, ਗੁਰਪ੍ਰੀਤ, ਕੁਲਵਿੰਦਰ ਸਿੰਘ ਕਾਕਾ, ਸਰਬਜੀਤ ਸਿੰਘ, ਮਾਨ ਸਿੰਘ, ਸੋਨੂੰ, ਮਨਵੀਰ ਸਿੰਘ, ਸਰਬਜੋਤ ਸਿੰਘ, ਹਰਜੋਤ ਸਿੰਘ, ਪ੍ਰਭਜੋਤ ਸਿੰਘ, ਜੀਵਨਜੋਤ ਸਿੰਘ, ਮਨਿੰਦਰ ਸਿੰਘ, ਗੁਰਦਿੱਤ ਪ੍ਰੀਤ ਸਿੰਘ, ਗਗਨਦੀਪ ਸਿੰਘ, ਤਰਨਵੀਰ ਸਿੰਘ, ਗੁਰਪਾਲ ਸਿੰਘ, ਗੁਲਜਾਰ ਸਿੰਘ, ਅਨਮੋਲ ਮਾਣਕ, ਦੀਪਕ ਮਾਣਕ, ਦੀਪਾ ਕੋਚ, ਸਾਬੀ ਸਾਉਂਡ ਸਰਵਿਸ, ਅਵਤਾਰ ਸਿੰਘ, ਪ੍ਰਿੰਸੀਪਲ ਗੁਰਨਾਮ ਸਿੰਘ ਰਸੂਲਪੁਰ, ਰਸ਼ਪਾਲ ਸਿੰਘ ਲਾਡੀ ਧਨੋਤਾ, ਅਨਮੋਲ ਦੀਪ ਸਿੰਘ, ਜਸਕਰਨ ਸਿੰਘ, ਹਰਜੋਤ ਸਿੰਘ, ਜੀਵਨ ਜੋਤ ਸਿੰਘ, ਮਨਪ੍ਰੀਤ ਸਿੰਘ, ਬਲਿਹਾਰ ਸਿੰਘ ਬਸੂਟਾ ਆਦਿ ਵੀ ਹਾਜ਼ਰ ਸਨ।