ਦੁਆਬੇ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਦੁਆਬੇ ਦੀਆਂ ਸੰਗਤਾਂ ਤੇ ਪੰਚਾਇਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Publish Date: Tue, 03 Feb 2026 08:54 PM (IST)
Updated Date: Tue, 03 Feb 2026 08:56 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਅੰਦਰ ਆਏ ਹੜ੍ਹਾਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਦੁਨੀਆਂ ਭਰ ਸਲਾਹਿਆ ਜਾ ਰਿਹਾ ਹੈ। ਅੱਜ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਢਾਵਾਲ ਧਰਮੀਵਾਲ, ਸਲਾਹਪੁਰ, ਫ਼ਜ਼ਲਵਾਲ, ਬੱਗਾ ਤੇ ਬਾਜਵਾ ਕਲਾਂ ਦੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅੰਗਰੇਜ਼ ਸਿੰਘ ਧਰਮੀਵਾਲ ਨੇ ਆਖਿਆ ਕਿ ਦੁਨੀਆਂ ਦੀਆਂ ਸਰਕਾਰਾਂ ਤੋਂ ਮਦਦ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਅਰਜ਼ੀਆਂ ਲਾਉਣੀਆਂ ਪੈਂਦੀਆਂ ਹਨ ਪਰ ਲੋਕਾਂ ਦਾ ਭਲਾ ਕਰਨ ਲਈ ਅਕਾਲ ਪੁਰਖ ਨੇ ਮਹਾਂਪੁਰਖਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ। ਇਥੇ ਕੋਈ ਅਰਜ਼ੀ ਨਹੀਂ ਲਾਉਣੀ ਪੈਂਦੀ ਇਹ ਆਪ ਹੀ ਲੁਕਾਈ ਦਾ ਦੁੱਖ ਦੇਖ ਕੇ ਸੇਵਾ ਕਰਨ ਲਈ ਪਹੁੰਚ ਜਾਂਦੇ ਹਨ। ਇਹ ਸ਼ਕਤੀਆਂ ਗੁਰੂ ਸਾਹਿਬ ਨੇ ਆਪ ਪੈਦਾ ਕੀਤੀਆਂ ਹਨ। ਦੁਨੀਆਂ ਦੇ ਤਖ਼ਤ ਹਿਲ ਜਾਂਦੇ ਨੇ, ਪਰ ਜਿਹੜਾ ਰੱਬ ਦੇ ਚਰਨਾਂ 'ਚ ਬਹਿ ਗਿਆ, ਉਹ ਸਦਾ ਅਟੱਲ ਹੋ ਜਾਂਦਾ ਹੈ। ਹੜ੍ਹਾਂ ਵਿਚ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਨੇ ਜੋ ਸੇਵਾਵਾਂ ਕੀਤੀਆਂ, ਉਹ ਕਹਿਣ ਤੋਂ ਬਾਹਰ ਹਨ। ਅੱਜ ਅਸੀਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਮਹਾਂਪੁਰਖਾਂ ਦਾ ਸਵਾਗਤ ਕਰਦੇ ਹਾਂ। ਇਸ ਮੌਕੇ ਸੰਗਤਾਂ ਵੱਲੋਂ ਬਾਬਾ ਜੀ ਨੂੰ ਸਨਮਾਨ ਚਿੰਨ ਵਜੋਂ ਯਾਦਗਾਰੀ ਤਸਵੀਰਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜਗਜੋਤ ਸਿੰਘ ਆਹਲੂਵਾਲੀਆ ਮੈਂਬਰ ਬਲਾਕ ਸੰਮਤੀ ਸ਼ਾਹਕੋਟ, ਮਨਪ੍ਰੀਤ ਸਿੰਘ ਸਰਪੰਚ ਸੰਧਾਵਾਲ, ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਢਾਵਾਲ, ਜਸਪਾਲ ਸਿੰਘ ਸਰਪੰਚ ਸਲਾਹਪੁਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਫ਼ਜ਼ਲਵਾਲ, ਜਸਵੰਤ ਸਿੰਘ ਸਰਪੰਚ ਬੱਗਾ, ਕਰਮਜੀਤ ਸਿੰਘ ਬਾਜਵਾ ਕਲਾਂ ਅੰਗਰੇਜ਼ ਸਿੰਘ ਧਰਮੀਵਾਲ ਟਰੈਕਟਰਾਂ ਵਾਲੇ ਹਾਜ਼ਰ ਸਨ।