ਆਸਟ੍ਰੇਲੀਆ ਵਿਚ ਸੰਗਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਆਸਟ੍ਰੇਲੀਆ ਵਿਚ ਸੰਗਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Publish Date: Mon, 01 Jun 2026 07:30 PM (IST)
Updated Date: Mon, 01 Jun 2026 09:12 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨੀਂ ਦਿਨੀਂ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਸੰਗਤਾਂ ਦੇ ਸੱਦੇ ’ਤੇ ਅੱਜ ਬਾਬਾ ਜੀ ਮੈਲਬੋਰਨ ਵਿਚ ਗੁਰਦੁਆਰਾ ਈਸ਼ਰ ਦਰਬਾਰ ਨਾਨਕਸਰ ਠਾਠ ਲਿਨਬਰੁਕ ਵਿਖੇ ਪਹੁੰਚੇ, ਜਿਥੇ ਸੰਤ ਬਾਬਾ ਸੁੱਖਾ ਸਿੰਘ ਦਾ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਨਾਮ ਸਿਮਰਨ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਕੀਤਾ। ਪੰਜਾਬ ਦੇ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਸ ਮੌਕੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਯੂਥ ਕਲੱਬ ਵਿਕਟੋਰੀਆ ਵੱਲੋਂ ਬਾਬਾ ਜੀ ਨੂੰ ਸਨਮਾਨਤ ਕੀਤਾ ਗਿਆ। ਸਟੇਜ ’ਤੇ ਪ੍ਰਬੰਧਕਾਂ ਆਖਿਆ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਤੇ ਉਨ੍ਹਾਂ ਨਾਲ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਥੇ ਹਾਜ਼ਰੀ ਭਰੀ। ਬਾਬਾ ਜੀ ਨੇ ਮਾਨਵਤਾ ਲਈ ਜੋ ਪਰਉਪਕਾਰ ਕੀਤੇ ਹਨ, ਅਸੀਂ ਅਲਪ ਬੁੱਧੀ ਵਾਲੇ ਉਨ੍ਹਾਂ ਪਰਉਪਕਾਰਾਂ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦੇ। ਏਨਾ ਕੁ ਕਹਿ ਸਕਦੇ ਹਾਂ ਕਿ ਬਾਬਾ ਜੀ ਨੇ ਹੜ੍ਹਾਂ ਵੇਲੇ ਪਾਣੀ ਵਿਚ ਡੁੱਬਦੀ ਲੋਕਾਈ ਦੀ ਬਾਂਹ ਫੜੀ। ਪਾਣੀ ਵਿਚ ਰੁੜ ਚੁੱਕੇ ਪਰਿਵਾਰਾਂ ਦੇ ਮੁੜ ਵਸੇਬੇ ਕਰਾਏ। ਬਰਬਾਦ ਹੋ ਚੁੱਕੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਕੀਤਾ। ਵਾਤਾਵਰਨ ਸੰਭਾਲ ਲਈ ਕੁਦਰਤੀ ਹਰਿਆਵਲ ਵਿਚ ਵਾਧਾ ਕਰਨ ਹਿੱਤ ਹਰ ਸਾਲ ਲੱਖਾਂ ਪੌਦੇ ਲਗਾਏ। ਆਪ ਦੇ ਪਰਉਪਕਾਰਾਂ ਦੀ ਸੂਚੀ ਬਹੁਤ ਲੰਬੀ ਹੈ। ਅਸੀਂ ਆਪ ਜੀ ਦੀ ਪਰਉਪਕਾਰੀ ਸ਼ਖਸੀਅਤ ਨੂੰ ਸਨਮਾਨ ਵਜੋਂ ਇਕ ਯਾਦਗਾਰੀ ਚਿੰਨ ਭੇਟ ਕਰ ਰਹੇ ਹਾਂ । ਇਸ ਮੌਕੇ ਸੰਗਤ ਵਿਚ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਲੱਖਾ ਸਿੰਘ, ਕਥਾ ਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ ਭਕਨਾ, ਹਰਪ੍ਰੀਤ ਸਿੰਘ ਬਾਠ ਮਨਿਹਾਲਾ, ਮਨਜਿੰਦਰ ਸਿੰਘ ਢਿੱਲੋਂ, ਸੁਖਮਨਪ੍ਰੀਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਜਵੰਦਾ, ਹਰਪ੍ਰੀਤ ਸਿੰਘ ਜੱਗੀ ਸੰਧੂ, ਹਰਮਨਪ੍ਰੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ ਨੂਰਪੁਰ, ਖੁਸ਼ਪਾਲ ਸਿੰਘ ਚੀਮਾ, ਮਨਜੋਧ ਸਿੰਘ, ਜੋਬਨਪ੍ਰੀਤ ਸਿੰਘ, ਜਥੇਦਾਰ ਹਰਮਨਦੀਪ ਸਿੰਘ ਮੀਆਂਵਿੰਡ ਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।