ਸੰਕੀਰਤਨ ਮੰਡਲੀ ਨੂੰ ਪ੍ਰਧਾਨ ਅਜੇ ਮਹਿਤਾ ਨੇ ਕੀਤਾ ਸਨਮਾਨਿਤ
ਸੰਕੀਰਤਨ ਮੰਡਲੀ ਨੂੰ ਪ੍ਰਧਾਨ ਅਜੇ ਮਹਿਤਾ ਨੇ ਕੀਤਾ ਸਨਮਾਨਿਤ
Publish Date: Thu, 02 Apr 2026 06:52 PM (IST)
Updated Date: Thu, 02 Apr 2026 06:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਦੇ ਕੌਮੀ ਪ੍ਰਧਾਨ ਅਜੇ ਮਹਿਤਾ ਵੱਲੋਂ ਰਾਮ ਨੌਮੀ ਦੇ ਮੌਕੇ ‘ਤੇ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। ਇਸ ਉਪਰਾਲੇ ਤੋਂ ਬਾਅਦ ਸ਼ਿਵ ਮੰਦਰ ਪੱਕਾ ਬਾਗ ਵਿਖੇ ਸਹਿਯੋਗੀ ਸੰਕੀਰਤਨ ਮੰਡਲੀ ਨੂੰ ਅਜੇ ਮਹਿਤਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹਿਰ ਵਿਚ ਸਜਾਈ ਗਈ ਸ਼ੋਭਾ ਯਾਤਰਾ ਦੌਰਾਨ ਸਨਾਤਨ ਪ੍ਰੇਮੀਆਂ ਵੱਲੋਂ ਦਿੱਤੇ ਗਏ ਭਰਪੂਰ ਪਿਆਰ ਤੇ ਸਨਮਾਨ ਲਈ ਅਜੇ ਮਹਿਤਾ ਨੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਮਹਿਤਾ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਸਾਰੇ ਸਨਾਤਨ ਧਰਮਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਸਜਾਈ ਗਈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਦਿੱਤਾ ਗਿਆ ਪਿਆਰ ਤੇ ਸਹਿਯੋਗ ਉਨ੍ਹਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ, ਭਾਈਚਾਰੇ ਤੇ ਅਧਿਆਤਮਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ। ਅੰਤ ਵਿਚ ਉਨ੍ਹਾਂ ਨੇ ਫਿਰ ਤੋਂ ਸਾਰੇ ਸਨਾਤਨ ਪ੍ਰੇਮੀਆਂ ਤੇ ਸੰਗਤਾਂ ਦਾ ਧੰਨਵਾਦ ਪ੍ਰਗਟਾਇਆ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਜਤਾਈ। ਇਸ ਮੌਕੇ ਸ਼ਿਵ ਮੰਦਰ ਪੱਕਾ ਬਾਗ ਸੰਕੀਰਤਨ ਮੰਡਲੀ ਦੇ ਊਸ਼ਾ ਸਹਿਦੇਵ, ਕਵਿਤਾ ਤੇ ਸਮੂਹ ਮੈਂਬਰਾਨ ਹਾਜ਼ਰ ਸਨ।