ਮਾਨਾ ਰਾਮ ਬੋਲੀ ਮੰਦਿਰ ’ਚ ਸ਼ਿਵ ਭੰਡਾਰਾ ਕਰਵਾਇਆ
ਫਗਵਾੜਾ ਦੇ ਮਾਨਾ ਰਾਮ ਬੋਲੀ ਮੰਦਿਰ ਵਿਖੇ ਮਹਾਸ਼ਿਵਰਾਤਰੀ ਮੌਕੇ ਸੰਕੀਰਤਨ ਅਤੇ ਸ਼ਿਵ ਭੰਡਾਰਾ ਕਰਵਾਇਆ ਗਿਆ।
Publish Date: Fri, 20 Feb 2026 06:35 PM (IST)
Updated Date: Fri, 20 Feb 2026 06:36 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਚਹਿਲ ਨਗਰ ਚੌਂਕ ਸਥਿਤ ਮਾਨਾ ਰਾਮ ਬੋਲੀ ਮੰਦਿਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਕੀਰਤਨ ਜਥੇ ਵੱਲੋਂ ਭਗਵਾਨ ਸ਼ਿਵ ਦਾ ਗੁਣਗਾਨ ਕੀਤਾ ਗਿਆ ਤੇ ਮੰਦਿਰ ਮਾਨਾ ਰਾਮ ਸੁਧਾਰ ਵੈੱਲਫੇਅਰ ਸੁਸਾਇਟੀ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਵਿਸ਼ਵਕਰਮਾ ਮੰਦਰ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਪ੍ਰਧਾਨਗੀ ਹੇਠ ਹੋਏ ਇਸ ਭੰਡਾਰੇ ਨੂੰ ਰਾਹਗੀਰਾਂ ਵਿਚ ਪਿਆਰ ਨਾਲ ਵਰਤਾਇਆ ਗਿਆ। ਇਸ ਮੌਕੇ ਸੂਰਜ ਧੀਮਾਨ, ਪ੍ਰੇਮਦੀਪ ਚੱਗਰ, ਕਮਲ ਕਨੌਜੀਆ, ਤਰੁਣ ਦੁੱਗਲ, ਗੋਵਰਧਨ ਬੱਸੀ, ਰਾਜੂ ਜੰਬੂ, ਅਮਿਤ ਗੋਗਨਾ, ਅੰਕੁਸ਼ ਧੀਮਾਨ, ਵਿਸ਼ਾਲ ਭੋਗਲ, ਅਮਰ ਸ਼ਰਮਾ, ਪੰਡਿਤ ਸ਼ਿਵ ਨਰਾਇਣ ਸ਼ਰਮਾ, ਦੀਪਕ ਸਹਿਦੇਵ, ਰਵਿੰਦਰ ਮੱਲਣ, ਸੁਧੀਰ ਪਰਿਵਾਰ, ਰਾਜ ਕੁਮਾਰ ਤੇ ਸੁਰੇਸ਼ ਕੁਮਾਰ ਆਦਿ ਨੇ ਸੇਵਾ ਕੀਤੀ। ਬਲਵੰਤ ਰਾਏ ਧੀਮਾਨ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਮੰਦਿਰ ਵਿਖੇ ਮੁਫ਼ਤ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਪ੍ਰਧਾਨ ਨੇ ਦੱਸਿਆ ਕਿ ਕੋਈ ਵੀ ਮਰੀਜ਼ 10 ਰੁਪਏ ਵਿਚ ਪਰਚੀ ਬਣਵਾ ਕੇ ਹਰ ਕਿਸਮ ਦੀਆਂ ਦਵਾਈਆਂ ਪ੍ਰਾਪਤ ਕਰ ਸਕਦਾ ਹੈ। ਡਾਕਟਰ ਦਾ ਸਮਾਂ 3:00 ਤੋਂ ਸ਼ਾਮ 5:00 ਵਜੇ ਤੱਕ ਹੈ। ਐਤਵਾਰ ਨੂੰ ਛੁੱਟੀ ਹੁੰਦੀ ਹੈ। ਦਾਨੀ ਸੱਜਣਾਂ ਨੂੰ ਉਨ੍ਹਾਂ ਕਿਹਾ ਕਿ ਦਾਨ ਦੇ ਕੇ ਰਸੀਦ ਜ਼ਰੂਰ ਪ੍ਰਾਪਤ ਕਰੋ।