ਸੰਦਲੀ ਲੇਡੀਜ਼ ਕਲੱਬ ਨਡਾਲਾ ਨੇ ਜਾਗਰੂਕਤਾ ਕੈਂਪ ਲਗਾਇਆ
ਸੰਦਲੀ ਲੇਡੀਜ ਕਲੱਬ ਨਡਾਲਾ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਜਾਗਰੂਕਤਾ ਕੈਂਪ
Publish Date: Mon, 09 Mar 2026 09:20 PM (IST)
Updated Date: Mon, 09 Mar 2026 09:24 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸੰਦਲੀ ਲੇਡੀਜ਼ ਕਲੱਬ ਨਡਾਲਾ ਵੱਲੋਂ ਔਰਤਾਂ ਦੀ ਸਿਹਤ ਸੰਭਾਲ ਸਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਸਮੇਂ-ਸਮੇਂ ’ਤੇ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੌਰਾਨ ਡਾਕਟਰਾਂ ਤੇ ਮਾਹਿਰਾਂ ਵੱਲੋਂ ਮਹਿਲਾਵਾਂ ਨੂੰ ਪੋਸ਼ਣ, ਸਫਾਈ ਤੇ ਬਿਮਾਰੀਆਂ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਪਰਿਵਾਰ ਦੀ ਧੁਰੀ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੰਦਲੀ ਲੇਡੀਜ਼ ਕਲੱਬ ਦੇ ਪ੍ਰਧਾਨ ਸਵਰਨ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਮਕਸਦ ਮਹਿਲਾਵਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਮਾਜਿਕ ਭਲਾਈ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਪ੍ਰਧਾਨ ਸਵਰਨ ਕੌਰ, ਸ਼ੋਭਾ ਬਾਵਾ, ਕਮਲਜੀਤ ਕੌਰ ਸਰਗੋਧੀਆ, ਪ੍ਰੇਮ ਲਤਾ, ਕਮਲਜੀਤ ਕੌਰ, ਸੁਮਨ ਲਤਾ, ਪਲਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਦੀਪ ਕੌਰ, ਰਾਜ ਕੌਰ ਮੁਲਤਾਨੀ, ਦੀਪੀ, ਲਖਵਿੰਦਰ ਕੌਰ, ਮੰਜੂ ਬਾਲਾ, ਰਮਨ, ਵੰਦਨਾ ਪੱਡਾ, ਮਨਦੀਪ ਕੌਰ, ਅਕਵਿੰਦਰ ਕੌਰ, ਸਨੇਹ ਲੱਤਾ ਤੇ ਹੋਰ ਹਾਜ਼ਰ ਸਨ।