ਸਨਾਤਨ ਧਰਮ ਸਭਾ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ
ਸਨਾਤਨ ਧਰਮ ਸਭਾ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ
Publish Date: Sun, 08 Mar 2026 10:02 PM (IST)
Updated Date: Sun, 08 Mar 2026 10:06 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਨਾਤਨ ਧਰਮ ਸਭਾ ਵੱਲੋਂ ਐੱਸਡੀ ਚੈਰੀਟੇਬਲ ਹਸਪਤਾਲ ਵਿਖੇ ਪ੍ਰਧਾਨ ਰਾਕੇਸ਼ ਧੀਰ ਦੀ ਅਗਵਾਈ ਵਿਚ ਅੱਖਾਂ ਤੇ ਹੋਰ ਬਿਮਾਰੀਆਂ ਦਾ ਫਰੀ ਚੈੱਕਅਪ ਕੈਂਪ ਲਗਾਇਆ ਗਿਆ। ਡਾ. ਅਵਿਨਾਸ਼ ਚੌਹਾਨ ਐੱਮਸੀਐੱਚ, ਡਾ. ਨਿਤਨ ਪੁਰੀ ਆਈ ਸਪੈਸ਼ਲਿਸਟ ਤੇ ਡਾ. ਧਮਨ ਕਾਲੀਆ ਨੇ ਵੱਡੀ ਗਿਣਤੀ ਵਿਚ ਪਹੁੰਚੇ ਮਰੀਜ਼ਾਂ ਦਾ ਚੈੱਕਅਪ ਕੀਤਾ। ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਪਹੁੰਚੇ ਮਰੀਜ਼ਾਂ ਦਾ ਡਾਕਟਰਾਂ ਦੀ ਟੀਮ ਨੇ ਬਹੁਤ ਹੀ ਸਹਿਜਤਾ ਨਾਲ ਚੈੱਕਅਪ ਕੀਤਾ l ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਖਾਂ ਨਾਲ ਸਬੰਧਤ 21 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਤੇ ਫਰੀ ਲੈਂਜ਼ ਵੀ ਪਾਏ ਗਏ। ਇਸ ਮੌਕੇ ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਉਮਾਦੱਤ, ਰਵਿੰਦਰ ਠਾਕੁਰ, ਬਲਦੇਵ ਰਾਜ, ਰਜਤ ਕੋਛੜ, ਕਮਲ ਚਾਵਲਾ, ਰਾਜੀਵ ਸ਼ਰਮਾ ਆਦਿ ਹਾਜ਼ਰ ਸਨ।