ਸਾਹਿਤ ਸਭਾ ਵੱਲੋ ਕਵਿੰਦਰ ਚਾਂਦ ਨਾਲ ਰੂਬਰੂ ਪ੍ਰੋਗਰਾਮ 5 ਨੂੰ
ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋ ਕਵਿੰਦਰ ਚਾਂਦ ਨਾਲ 5 ਫਰਵਰੀ ਨੂੰ ਹੋਵੇਗਾ ਰੂਬਰੂ ਪ੍ਰੋਗਰਾਮ ਦਾ ਆਯੋਜਨ
Publish Date: Wed, 04 Feb 2026 08:44 PM (IST)
Updated Date: Thu, 05 Feb 2026 04:12 AM (IST)

ਕੈਪਸ਼ਨ: 4ਕੇਪੀਟੀ33 ਕਵਿੰਦਰ ਚਾਂਦ। ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ 5 ਫਰਵਰੀ 2026 ਨੂੰ ਬਾਅਦ ਦੁਪਹਿਰ 2.30 ਵਜੇ ਨਿਰਮਲ ਕੁਟੀਆ ਐਡੀਟੋਰੀਅਮ ਬੇਸੇਮੈਂਟ ਸੁਲਤਾਨਪੁਰ ਲੋਧੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ’ਚ ਅਸ਼ਰਫ਼ੀਆਂ, ਬੰਸਰੀ ਕਿਧਰ ਗਈ, ਕਣ ਕਣ, ਮੁਆਫੀ ਨਾਮਾ ਦੇ ਰਚਾਇਤਾ ਨਾਮਵਰ ਗ਼ਜ਼ਲਗੋ ਜਨਾਬ ਕਵਿੰਦਰ ਚਾਂਦ ਆਪਣੇ ਸਰੋਤਿਆਂ ਦੇ ਰੂਬਰੂ ਹੋਣਗੇ। ਜਾਣਕਾਰੀ ਦਿੰਦਿਆਂ ਸਾਹਿਤ ਸਭਾ ਪ੍ਰਧਾਨ ਡਾਕਟਰ ਸਵਰਨ ਸਿੰਘ ਅਤੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਦੱਸਿਆ ਕਿ ਸਮਾਗਮ ’ਚ ਸ਼ਬਦਾਂ ਦੇ ਜਾਦੂਗਰ ਅਤੇ ਮਾਂ ਬੋਲੀ ਦੇ ਮਿੱਠੜੇ ਸ਼ਾਇਰ ਕਵਿੰਦਰ ਚਾਂਦ ਦੇ ਮਾਣਮੱਤੇ ਸਾਹਿਤਕ ਸਫ਼ਰ ਅਤੇ ਰਚਨਾਵਾਂ ਬਾਬਤ ਗੱਲਾਂਬਾਤਾਂ ਹੋਣਗੀਆਂ। ਸਮਾਗਮ ’ਚ ਹਾਜ਼ਰ ਸ਼ਖ਼ਸੀਅਤਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਮੌਕੇ ਹਾਜ਼ਰ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਜਾਣਗੀਆਂ । ਉਹਨਾਂ ਸਾਹਿਤ ਪ੍ਰੇਮੀਆਂ ਨੂੰ ਅਪੀਲ ਕੀਤੀ ਕੇ ਉਹ ਇਸ ਸਮਾਗਮ ’ਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਅਤੇ ਰੂਬਰੂ ਪ੍ਰੋਗਰਾਮ ਦਾ ਹਿਸਾ ਬਣਨ । ਸਮਾਗਮ ਦੀ ਪ੍ਰਧਾਨਗੀ ਸੰਤ ਸੁਖਜੀਤ ਸਿੰਘ ਸੀਚੇਵਾਲ.ਡਾਕਟਰ ਸਵਰਨ ਸਿੰਘ,ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸੁਰਿੰਦਰ ਪਾਲ ਸਿੰਘ ਸੋਢੀ ਪ੍ਰਧਾਨ ਪ੍ਰੈਸ ਕਲੱਬ ਅਤੇ ਬਿਕਰਮਜੀਤ ਸਿੰਘ ਥਿੰਦ ਸਾਬਕਾ ਜਿਲ੍ਹਾ ਸਿਖਿਆ ਅਧਿਕਾਰੀ ਕਰਨਗੇ। ਜ਼ਿਕਰਯੋਗ ਹੈ ਕਿ ਕਵਿੰਦਰ ਚਾਂਦ ਗਜ਼ਲ ਦੀ ਮਹਾਰਤ ਰੱਖਣ ਵਾਲੇ ਪੰਜਾਬੀ ਕਵੀਆਂ ਵਿੱਚੋਂ ਇੱਕ ਨਾਮਵਾਰ ਕਵੀ ਹੈ। ਡਾਕਟਰ ਸਰਜੀਤ ਪਾਤਰ ਦੇ ਸ਼ਬਦਾਂ ਵਿੱਚ ਕਵਿੰਦਰ ਚਾਂਦ ਕੋਲ ਗਜ਼ਲ ਕਹਿਣ ਦਾ ਹੁਨਰ ਵੀ ਹੈ ਤੇ ਮਾਨਸਿਕ ਸਮਰੱਥਾ ਅਤੇ ਸੰਵੇਦਨਾ ਵੀ ਹੈ ਜੋ ਮਾਨਵ, ਸਮਾਜ ਅਤੇ ਸ੍ਰਿਸ਼ਟੀ ਨਾਲ ਆਪਣੀ ਸਾਂਝ ਤੇ ਟੱਕਰ ਵਿੱਚੋਂ ਪੈਦਾ ਹੁੰਦੀਆਂ ਤਰੰਗਾਂ ਨੂੰ ਮਹਿਸੂਸ ਕਰ ਸਕਣ ਦੇ ਕਾਬਲ ਬਣਾਉਂਦੀ ਹੈ।