ਪੱਤਰਕਾਰ ਚੰਦੀ ਦੀ ਮਾਤਾ ਜੀ ਦਾ ਦੇਹਾਂਤ, ਸਾਹਿਤ ਸਭਾ ਨੇ ਦੁੱਖ ਪ੍ਰਗਟਾਇਆ
ਪੱਤਰਕਾਰ ਚੰਦੀ ਦੀ ਮਾਤਾ ਜੀ ਦੇ ਦੇਹਾਂਤ ’ਤੇ ਸਾਹਿਤ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Publish Date: Thu, 19 Feb 2026 09:13 PM (IST)
Updated Date: Thu, 19 Feb 2026 09:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਡਡਵਿੰਡੀ : ਪੱਤਰਕਾਰ ਰਣਜੀਤ ਸਿੰਘ ਚੰਦੀ ਦੀ ਮਾਤਾ ਬੀਬੀ ਬਲਵਿੰਦਰ ਕੌਰ ਜੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦਿਹਾਂਤ ’ਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਚੰਦੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ। ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਡਾ. ਸਵਰਨ ਸਿੰਘ, ਸਕੱਤਰ ਮੁਖਤਾਰ ਸਿੰਘ ਚੰਦੀ, ਮੁੱਖ ਸਲਾਹਕਾਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸਾਬਕਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ, ਕੁਲਵਿੰਦਰ ਕੰਵਲ, ਗੁਰਮੇਲ ਜੈਨਪੁਰ, ਬਲਵੀਰ ਸ਼ੇਰਪੁਰੀ, ਲਾਡੀ ਭੁੱਲਰ, ਗੁਰਲਾਲਜੀਤ ਕੌਰ, ਜੱਗਾ ਸਿੰਘ ਸੇਖਮਾਗਾ ਤੇ ਪ੍ਰਸਿੱਧ ਲੋਕ ਗਾਇਕ ਬਲਵੀਰ ਸਿੰਘ ਸ਼ੇਰਪੁਰੀ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਬੀਬੀ ਬਲਵਿੰਦਰ ਕੌਰ ਇਕ ਧਾਰਮਿਕ ਤੇ ਸਾਦਗੀ ਪਸੰਦ ਸਖ਼ਸ਼ੀਅਤ ਸਨ। ਉਨ੍ਹਾਂ ਨੇ ਪਰਿਵਾਰ ਨੂੰ ਸੰਸਕਾਰਾਂ ਅਤੇ ਨੇਕ ਮਾਰਗ ਦੀ ਪ੍ਰੇਰਣਾ ਦਿੱਤੀ ਹੈ। ਸਭਾ ਦੇ ਮੈਂਬਰਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਇਸ ਅਸਹਿਨਸ਼ੀਲ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। ਇਸ ਦੁਖ ਦੀ ਘੜੀ ਵਿਚ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਵੀ ਚੰਦੀ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ।