ਰੈਲੀ ’ਚ ਪੇਂਡੂ ਮਜ਼ਦੂਰ ਯੂਨੀਅਨ ਨੇ ਵੱਡੇ ਕਾਫਲੇ ਨਾਲ ਕੀਤੀ ਸ਼ਮੂਲੀਅਤ
ਰੈਲੀ ’ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਵੱਡੇ ਕਾਫਲੇ ਨਾਲ ਕੀਤੀ ਸ਼ਮੂਲੀਅਤ
Publish Date: Sun, 22 Mar 2026 07:44 PM (IST)
Updated Date: Mon, 23 Mar 2026 04:14 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਪੱਧਰੀ ਤਿਆਰੀਆਂ ਕਰਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਵਿੱਚ ਭਰਵੀਂ ਸ਼ਮੂਲੀਅਤ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲੀ ਅਪ੍ਰੈਲ ਤੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ ਜ਼ੋ ਮਜ਼ਦੂਰ ਜਮਾਤ ਲਈ ਬਹੁਤ ਘਾਤਕ ਹਨ ਇਹ ਟਰੇਡ ਯੂਨੀਅਨ ਅਧਿਕਾਰਾਂ ਉੱਤੇ ਵੱਡਾ ਹਮਲਾ ਹੈ।ਆਈ ਨਾਲ ਕੰਮ ਦੀ ਦਿਹਾੜੀ ਦੇ ਘੰਟੇ 8 ਤੋਂ ਵਧਾਕੇ 12 ਕਰ ਦਿੱਤੇ ਜਾਣਗੇ। ਉਸਾਰੀ ਮਜਦੂਰਾਂ ਦੀਆਂ ਭਲਾਈ ਸਕੀਮਾਂ ਲਗਭਗ ਖਤਮ ਹੋ ਜਾਣਗੀਆਂ।ਇਹਨਾਂ ਨਾਲ ਮਜ਼ਦੂਰ ਜਮਾਤ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਅਧਿਕਾਰ ਖੁਸ ਜਾਣਗੇ।ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਸਰਕਾਰ ਜਨਤਕ ਅਦਾਰੇ ਅਤੇ ਜਾਇਦਾਦਾਂ ਕਾਰਪੋਰੇਟਰਾਂ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ। ਹੱਕ ਮੰਗਦੇ ਸੰਘਰਸ਼ਸ਼ੀਲ ਲੋਕਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ। ਮਜ਼ਦੂਰਾਂ ਕਿਸਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪੇਂਡੂ ਮਜ਼ਦੂਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਹੰਸਾਂ ਸਿੰਘ ਮੁੰਡੀ, ਬਲਵੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਕੁਲਦੀਪ ਕੌਰ ਉੱਚਾ ਬੋਹੜਵਾਲਾ, ਬਿੰਦਰ ਕੌਰ ਰਾਮਪੁਰ ਜਗੀਰ, ਮਨਦੀਪ ਕੌਰ ਵਿਲਾ ਕੋਠੀ, ਪ੍ਰਵੀਨ ਕੌਰ, ਬਲਵਿੰਦਰ ਕੌਰ, ਨਿਰਮਲ ਕੌਰ, ਚਰਨ ਕੌਰ, ਪਰਮਜੀਤ ਕੌਰ ਵਿਲਾ ਕੋਠੀ, ਗੁਰਨਾਮ ਕੌਰ , ਰੇਖਾ, ਜੱਸਾ, ਪਿਆਰਾ ਸਿੰਘ ਬੂਲਪੁਰ, ਸ਼ਿਵ ਕੁਮਾਰ ਬੂਲਪੁਰ, ਪਿਆਰਾ ਸਿੰਘ ਭੰਡਾਲ ਦੋਨਾ, ਬਿੱਟੂ ਸ਼ੇਰਪੁਰ ਸੱਧਾ, ਬਲਦੇਵ ਸਿੰਘ ਮੋਮੀ, ਨਸ਼ੀਬ ਚੰਦ ਗਾਜੀਪੁਰ, ਰਜਿੰਦਰ ਕੁਮਾਰ ਤਲਵੰਡੀ ਚੌਧਰੀਆਂ ਆਦਿ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਆਗੂ ਅਤੇ ਵਰਕਰਾਂ ਨੇ ਲੁਧਿਆਣਾ ਰੈਲੀ ਵਿੱਚ ਹੁੰਮ ਹੁਮਾ ਕੇ ਪੁੱਜਣ ਮੌਕੇ ਮੌਜੂਦ ਸਨ।