ਰੋਟਰੀ ਕਲੱਬ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਦਾ ਰਹੇਗਾ : ਨੂਰੋਵਾਲ
ਰੋਟਰੀ ਕਲੱਬ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਦਾ ਰਹੇਗਾ : ਕੁਲਵੰਤ ਨੂਰੋਵਾਲ
Publish Date: Thu, 19 Mar 2026 09:35 PM (IST)
Updated Date: Thu, 19 Mar 2026 09:37 PM (IST)

ਰੋਟਰੀ ਕਲੱਬ ਨੇ ਲੋੜਵੰਦ ਬੇਟੀ ਦੀ ਪੜਾਈ ਲਈ ਦਿੱਤੀ ਆਰਥਿਕ ਮਦਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਨਵਤਾ ਨੂੰ ਸਮਰਪਿਤ ਵਿਸ਼ਵ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਇੰਟਰਨੈਸ਼ਨਲ 3070 ਦੇ ਨਾਮਵਰ ਕਲੱਬ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ ਨੂਰੋਵਾਲ ਦੀ ਅਗਵਾਈ ਹੇਠ ਇਕ ਲੋੜਵੰਦ ਪਰਿਵਾਰ ਦੀ ਬੇਟੀ ਦੀ ਪੜਾਈ ਵਾਸਤੇ ਕਿਤਾਬਾਂ ਖਰੀਦਣ ਲਈ ਆਰਥਿਕ ਮਦਦ ਦਿੱਤੀ ਗਈ। ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਨੇ ਦੱਸਿਆ ਕਿ ਰੋਟਰੀ ਕਲੱਬ ਦਾ ਮੁੱਖ ਮੰਤਵ ਸਮਾਜ ਭਲਾਈ ਦੇ ਕਾਰਜ ਕਰਨਾ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ ਭਾਵੇਂ ਉਹ ਕਿਸੇ ਦਾ ਆਪ੍ਰੇਸ਼ਨ ਦਾ ਮਾਮਲਾ ਹੋਵੇ ਜਾਂ ਕਿਸੇ ਦੀ ਬੇਟੀ ਦਾ ਵਿਆਹ ਸ਼ਾਦੀ ਹੋਵੇ। ਉਨ੍ਹਾਂ ਦੱਸਿਆ ਕਿ ਅੱਜ ਦੇ ਯੁਗ ਵਿਚ ਇਕ ਲੜਕੀ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਉਹ ਆਤਮ ਨਿਰਭਰ ਹੋ ਕੇ ਆਪਣੇ ਪੜਾਈ ਦੇ ਨਾਲ ਮਨਚਾਹੀ ਮੰਜ਼ਲ ਨੂੰ ਪਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਰੋਟਰੀ ਕਲੱਬ ਵੱਲੋਂ ਇਕ ਲੋੜਵੰਦ ਪਰਿਵਾਰ ਨੂੰ ਬੇਟੀ ਦੇ ਵਿਆਹ ’ਤੇ ਕਲੱਬ ਵੱਲੋਂ ਫਰਨੀਚਰ ਤੇ ਹੋਰ ਘਰੇਲੂ ਸਮਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਪਰਿਵਾਰਾਂ ਦੀ ਮਦਦ ਕਰ ਚੁੱਕੀ ਹੈ। ਇਸ ਮੌਕੇ ਰੋਟੇ. ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਲੱਬ ਬਲੱਡ ਡੋਨੇਸ਼ਨ ਕੈਂਪ, ਅੱਖਾਂ ਦਾ ਚੈੱਕਅਪ ਕੈਂਪ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪੌਦੇ ਲਗਾਉਣਾ ਤੇ ਸਭ ਤੋਂ ਗੰਭੀਰ ਟਰੈਫਿਕ ਸਮੱਸਿਆ ਦੇ ਬਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਟਰੈਫਿਕ ਪੁਲਿਸ ਰਾਹੀਂ ਪ੍ਰੇਰਿਤ ਕਰਨ ਲਈ ਜਾਗਰੂਕਤਾ ਅਭਿਆਨ ਚਲਾਉਂਦੀ ਹੈ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਐੱਨਆਰਆਈ ਇੰਦਰਜੀਤ ਸਿੰਘ ਜਰਮਨੀ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਵਿਚ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਵਾਸਤੇ ਹਰੇਕ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਹੋ ਕੇ ਕਾਰਜ ਕਰਨੇ ਚਾਹੀਦੇ ਹਨ। ਇਸ ਮੌਕੇ ਰੋਟੇ. ਬਲਜੀਤ ਸਿੰਘ ਬੱਲੀ ਪ੍ਰਧਾਨ 2026-27, ਰੋਟੇ. ਡਾ ਹਰਜੀਤ ਸਿੰਘ, ਇਨਰਵੀਲ ਕਲੱਬ ਦੀ ਸਾਬਕਾ ਪ੍ਰਧਾਨ ਪ੍ਰਿੰਸੀਪਲ ਰਮਿੰਦਰ ਕੌਰ, ਰੋਟੇ. ਡਾ. ਸਵਰਨ ਸਿੰਘ, ਰੋਟੇ. ਡਾ. ਅਮਨਪ੍ਰੀਤ ਸਿੰਘ, ਰੋਟੇ. ਭੁਪਿੰਦਰ ਸਿੰਘ ਖਿੰਡਾ, ਰੋਟੇ. ਪ੍ਰਿੰਸੀਪਲ ਲਖਬੀਰ ਸਿੰਘ, ਰੋਟੇ. ਅਜੀਤਪਾਲ ਸਿੰਘ ਟਿੱਬਾ, ਰੋਟੇ. ਡਾ. ਗੁਰਿੰਦਰ ਸਿੰਘ ਜੋਸਨ, ਰੋਟੇ. ਅਜੀਤਪਾਲ ਸਿੰਘ ਬਾਜਵਾ, ਰੋਟੇ. ਮਲਕੀਤ ਸਿੰਘ ਚੰਦੀ, ਸੈਕਟਰੀ ਰੋਟੇ. ਰਣਜੀਤ ਸਿੰਘ ਨੰਡਾ, ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜਰਮਨੀ, ਕੁਲਬੀਰ ਸਿੰਘ ਕਾਲੀ, ਕੁਲਬੀਰ ਸਿੰਘ ਵਲਣੀ, ਜਗਮੋਹਣ ਸਿੰਘ ਜਾਂਗਲਾ ਹਾਜ਼ਰ ਸਨ।