ਰੋਟਰੀ ਕਲੱਬ ਹਮੇਸ਼ਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਰਹੇਗਾ : ਕੁਲਵੰਤ ਨੂਰੋਵਾਲ
ਰੋਟਰੀ ਕਲੱਬ ਹਮੇਸ਼ਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਰਹੇਗਾ : ਕੁਲਵੰਤ ਨੂਰੋਵਾਲ
Publish Date: Fri, 13 Mar 2026 09:48 PM (IST)
Updated Date: Fri, 13 Mar 2026 09:51 PM (IST)

ਰੋਟਰੀ ਕਲੱਬ ਵੱਲੋਂ ਲੋੜਵੰਦ ਬੇਟੀ ਦੇ ਵਿਆਹ ਮੌਕੇ ਫਰਨੀਚਰ ਦਿੱਤਾ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਇੰਦਰਜੀਤ ਜਰਮਨੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਨਵਤਾ ਨੂੰ ਸਮਰਪਿਤ ਵਿਸ਼ਵ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਇੰਟਰਨੈਸ਼ਨਲ 3070 ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ ਨੂਰੋਵਾਲ ਦੀ ਅਗਵਾਈ ਹੇਠ ਇਕ ਲੋੜਵੰਦ ਪਰਿਵਾਰ ਨੂੰ ਉਸਦੀ ਬੇਟੀ ਦੇ ਵਿਆਹ ਮੌਕੇ ਫਰਨੀਚਰ ਤੇ ਹੋਰ ਘਰੇਲੂ ਸਮਾਨ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਨੇ ਦੱਸਿਆ ਕਿ ਰੋਟਰੀ ਕਲੱਬ ਦਾ ਮੁੱਖ ਮੰਤਵ ਸਮਾਜ ਭਲਾਈ ਦੇ ਕਾਰਜ ਕਰਨਾ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਭਾਵੇਂ ਉਹ ਕਿਸੇ ਦਾ ਆਪ੍ਰੇਸ਼ਨ ਦਾ ਮਾਮਲਾ ਹੋਵੇ ਜਾਂ ਕਿਸੇ ਦੀ ਬੇਟੀ ਦੀ ਵਿਆਹ-ਸ਼ਾਦੀ ਹੋਵੇ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਪਿੰਡ ਬਿਧੀਪੁਰ ਵਿਖੇ ਇਕ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ’ਤੇ ਕਲੱਬ ਵੱਲੋਂ ਉਸ ਨੂੰ ਫਰਨੀਚਰ ਜਿਸ ਵਿਚ ਡਬਲ ਬੈੱਡ, ਗੱਦੇ, ਕੁਰਸੀਆਂ, ਟੇਬਲ, 2 ਸੂਟ ਤੇ ਹੋਰ ਘਰੇਲੂ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਪਰਿਵਾਰਾਂ ਦੀ ਮਦਦ ਕਰ ਚੁੱਕੀ ਹੈ। ਪ੍ਰਧਾਨ ਨੂਰੋਵਾਲ ਨੇ ਕਿਹਾ ਕਿ ਰੋਟਰੀ ਕਲੱਬ ਦੇਸ਼ ਵਿਦੇਸ਼ ਵਿਚ ਸਮਾਜ ਨੂੰ ਸਮਰਪਿਤ ਨਾਮਵਰ ਸੰਸਥਾ ਹੈ, ਜਿਸ ਨੇ ਭਾਰਤ ਵਿਚ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਸਰਕਾਰ ਦੀ ਸਹਾਇਤਾ ਨਾਲ ਅਡਾਪਟ ਕਰਕੇ ਪੂਰੇ ਦੇਸ਼ ਵਿਚੋਂ ਪੋਲੀਓ ਨੂੰ ਖਤਮ ਕਰਕੇ ਵਿਸ਼ਵ ਵਿਚ ਨਾਮ ਦਰਜ ਕਰਵਾਇਆ ਹੈ ਤੇ ਅਜਿਹੀ ਸੰਸਥਾ ਦਾ ਪ੍ਰਧਾਨ ਹੋਣਾ ਵੀ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਰੋਟੇ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ, ਅੱਖਾਂ ਦਾ ਚੈੱਕਅਪ ਕੈਂਪ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪੌਦੇ ਲਗਾਉਣਾ ਤੇ ਸਭ ਤੋਂ ਗੰਭੀਰ ਟਰੈਫਿਕ ਸਮੱਸਿਆ ਦੇ ਬਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਟਰੈਫਿਕ ਪੁਲਿਸ ਰਾਹੀਂ ਪ੍ਰੇਰਿਤ ਕਰਨ ਲਈ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਇੰਦਰਜੀਤ ਸਿੰਘ ਜਰਮਨੀ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਵਿਚ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਇਸ ਸਮਾਜ ਭਲਾਈ ਕਾਰਜ ਲਈ ਪਿੰਡ ਬਿਧੀਪੁਰ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਤੇ ਸਮੂਹ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਤੋਂ ਇਲਾਵਾ ਰੋਟੇ. ਬਲਜੀਤ ਸਿੰਘ ਬੱਲੀ ਪ੍ਰਧਾਨ 2026-27, ਰੋਟੇ. ਡਾ. ਹਰਜੀਤ ਸਿੰਘ, ਰੋਟੇ. ਡਾ. ਸਵਰਨ ਸਿੰਘ, ਰੋਟੇ. ਡਾ. ਅਮਨਪ੍ਰੀਤ ਸਿੰਘ, ਰੋਟੇ. ਭੁਪਿੰਦਰ ਸਿੰਘ ਖਿੰਡਾ, ਰੋਟੇ. ਪ੍ਰਿੰਸੀਪਲ ਲਖਬੀਰ ਸਿੰਘ, ਰੋਟੇ. ਅਜੀਤਪਾਲ ਸਿੰਘ ਟਿੱਬਾ, ਰੋਟੇ. ਡਾ. ਗੁਰਿੰਦਰ ਸਿੰਘ ਜੋਸਨ, ਰੋਟੇ. ਅਜੀਤਪਾਲ ਸਿੰਘ ਬਾਜਵਾ, ਰੋਟੇ. ਮਲਕੀਤ ਸਿੰਘ ਚੰਦੀ, ਸੈਕਟਰੀ ਰੋਟੇ. ਰਣਜੀਤ ਸਿੰਘ ਨੰਡਾ, ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜਰਮਨੀ, ਕੁਲਬੀਰ ਸਿੰਘ ਕਾਲੀ, ਕੁਲਵੀਰ ਸਿੰਘ ਵਲਣੀ, ਜਤਿੰਦਰ ਸਿੰਘ ਸ਼ੈਲੀ, ਸਾਬਕਾ ਸਰਪੰਚ ਰਣਜੀਤ ਸਿੰਘ ਬਿਧੀਪੁਰ, ਪਰਮਜੀਤ ਸਿੰਘ ਬਿਧੀਪੁਰ, ਪ੍ਰਿੰਸਦੀਪ ਸਿੰਘ, ਅਜੇ ਧੀਰ, ਨੰਬਰਦਾਰ ਸੁਖਰਾਜ ਸਿੰਘ, ਲਾਭ ਸਿੰਘ ਢਿੱਲੋਂ, ਜਗਜੀਤ ਸਿੰਘ ਥਿੰਦ, ਜਗਮੋਹਣ ਸਿੰਘ ਥਿੰਦ ਆਦਿ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।