ਰੋਟਰੀ ਕਲੱਬ ਡਾਊਨਟਾਊਨ ਵੱਲੋਂ ਸਕੂਲ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਭੇਟ
ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਨੇ ਸਕੂਲ ਨੂੰ ਭੇਂਟ ਕੀਤਾ ਹੈਂਡ ਵਾਸ਼ਿੰਗ ਸਟੇਸ਼ਨ
Publish Date: Sat, 31 Jan 2026 09:13 PM (IST)
Updated Date: Sat, 31 Jan 2026 09:16 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਖਾਨੋਵਾਲ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਯੋਗੇਸ਼ ਤਲਵਾੜ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਸਕੂਲ ਵਿਚ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤਾ ਗਿਆ ਤੇ ਇਸਦੇ ਨਾਲ ਹੀ ਸਕੂਲ ਦੇ ਬੱਚਿਆਂ ਲਈ ਹੱਥ ਧੋਣ ਲਈ ਇਕ ਸਾਲ ਤੱਕ ਦਾ ਸਾਬਣ ਵੀ ਦਿੱਤਾ ਗਿਆ। ਕਲੱਬ ਦੇ ਇਸ ਸੇਵਾ ਭਾਵਨਾ ਦੇ ਕੰਮ ਤੋਂ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਬੱਚੇ ਵੀ ਬਹੁਤ ਖੁਸ਼ ਸਨ। ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਹੈਂਡ ਵਾਸ਼ਿੰਗ ਸਟੇਸ਼ਨ ਪਹਿਲਾਂ ਵੀ ਕਈ ਸਕੂਲਾਂ ਵਿਚ ਦਿੱਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਹੋਰਨਾਂ ਸਰਕਾਰੀ ਸਕੂਲਾਂ ਵਿਚ ਵੀ ਦਿੱਤੇ ਜਾਣਗੇ। ਇਸ ਸਮੇਂ ਸੰਸਾਰ ਭਰ ਵਿਚ 200 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਰੋਟਰੀ ਇੰਟਰਨੈਸ਼ਨਲ ਦੇ ਤਹਿਤ 36,00 ਤੋਂ ਵੀ ਜ਼ਿਆਦਾ ਕਲੱਬ ਚੱਲ ਰਹੇ ਹਨ। ਰੋਟਰੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ, ਜਿਸਦੇ ਤਹਿਤ ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਸਮੇਂ-ਸਮੇਂ ’ਤੇ ਕਪੂਰਥਲਾ ਸ਼ਹਿਰ ਦੇ ਲੋਕਾਂ ਖਾਸਕਰ ਬੱਚਿਆਂ ਲਈ ਕਈ ਲਾਹੇਵੰਦ ਪ੍ਰੋਜੈਕਟ ਕੀਤੇ ਜਾ ਚੁੱਕੇ ਹਨ। ਇਸ ਮੌਕੇ ਕਲੱਬ ਦੇ ਸੈਕਟਰੀ ਗਗਨਦੀਪ ਮਹਿਰਾ, ਸਾਬਕਾ ਅਸਿਸਟੈਂਟ ਗਵਰਨਰ ਓਂਕਾਰ ਕਾਲੀਆ, ਸਾਬਕਾ ਪ੍ਰਧਾਨ ਹਰਮਿੰਦਰ ਸਿੰਘ, ਜ਼ੋਨਲ ਕੋਆਰਡੀਨੇਟਰ ਸੁਕੇਸ਼ ਜੋਸ਼ੀ, ਕਲੱਬ ਮੈਂਬਰ ਵਿਕਾਸ ਚੌਹਾਨ ਤੋਂ ਇਲਾਵਾ ਸਕੂਲ ਦੇ ਹੈੱਡ ਟੀਚਰ ਜਗਤਾਰ ਸਿੰਘ, ਹਰਜਿੰਦਰ ਸਿੰਘ ਈਟੀਟੀ, ਗੋਬਿੰਦ ਸਿੰਘ ਈਟੀਟੀ ਤੇ ਬਲਵਿੰਦਰ ਕੌਰ ਸਹਾਇਕ ਅਧਿਆਪਕ ਤੇ ਹੋਰ ਹਾਜ਼ਰ ਸਨ।