ਰੋਟਰੀ ਕਲੱਬ ਇਲੀਟ ਨੇ ਸਕੂਲ ਨੂੰ ਦਿੱਤਾ ਹੈਂਡਵਾਸ਼ ਸਟੇਸ਼ਨ
ਗਲੋਬਲ ਗਰਾਂਟ ਤਹਿਤ ਰੋਟਰੀ ਕਲੱਬ ਇਲੀਟ ਨੇ ਸ਼ੇਖੂਪੁਰ ਪ੍ਰਾਇਮਰੀ ਸਕੂਲ ਨੂੰ ਹੈਂਡਵਾਸ਼ ਸਟੇਸ਼ਨ ਕੀਤਾ ਭੇਂਟ
Publish Date: Sat, 28 Feb 2026 10:21 PM (IST)
Updated Date: Sat, 28 Feb 2026 10:22 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਇੰਟਰਨੈਸ਼ਨਲ ਵੱਲੋਂ ਗਲੋਬਲ ਗਰਾਂਟ ਤਹਿਤ ਸਕੂਲਾਂ ਵਿਚ ਹੈਂਡਵਾਸ਼ ਸਟੇਸ਼ਨ ਵਿਦਿਆਰਥੀਆਂ ਦੀ ਸਹੂਲਤ ਲਈ ਵੰਡੇ ਜਾ ਰਹੇ ਹਨ। ਇਸੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਵਿਖੇ ਰੋਟਰੀ ਕਲੱਬ ਕਪੂਰਥਲਾ ਇਲੀਟ ਰਹੀਂ ਸਕੂਲ ਨੂੰ ਹੈਂਡਵਾਸ਼ ਸਟੇਸ਼ਨ ਤੇ ਸਾਬਣ ਭੇਟ ਕੀਤਾ ਗਿਆ। ਇਸ ਮੌਕੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਰੋਟਰੀ ਕਲੱਬ ਇਲੀਟ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਰੋਟੇਰੀਅਨ ਸੁਕੈਸ਼ ਜੋਸ਼ੀ, ਸਾਬਕਾ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਸਿਮਰਨਪ੍ਰੀਤ ਸਿੰਘ ਨੇ ਰੋਟਰੀ ਇੰਟਰਨੈਸ਼ਨਲ ਵੱਲੋਂ ਕੀਤੇ ਜਾਂਦੇ ਕਾਰਜਾਂ ਸਬੰਧੀ ਸਕੂਲ ਦੇ ਸਟਾਫ਼ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕਲੱਬ ਦੇ ਐਗਜ਼ੀਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਗਲੋਬਲ ਗਰਾਂਟ ਤਹਿਤ ਪਹਿਲਾਂ ਵੀ ਵੱਖ-ਵੱਖ ਸਕੂਲਾਂ ਨੂੰ ਹੈਂਡਵਾਸ਼ ਸਟੇਸ਼ਨ ਦਿੱਤੇ ਜਾ ਚੁੱਕੇ ਹਨ ਤੇ ਉਨ੍ਹਾਂ ਦੇ ਕਲੱਬ ਵੱਲੋਂ ਲਿਟਰੇਸੀ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਣ ਸਮਗਰੀ ਤੇ ਸਕੂਲ ਬੈਗ ਆਦਿ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਅਮਰਜੀਤ ਕੋਮਲ, ਵਿੰਨੀ ਆਨੰਦ, ਨੀਤੂ ਆਨੰਦ, ਕੁਲਦੀਪ ਕੌਰ, ਮੋਨਿਕਾ ਅਰੋੜਾ, ਮਮਤਾ ਦੇਵੀ, ਸ਼ੈਲਜਾ ਸ਼ਰਮਾ, ਰਚਨਾਪੁਰੀ, ਮਨਮੋਹਨ ਕੌਰ, ਕਮਲਦੀਪ, ਬਰਿੰਦਾ ਸ਼ਰਮਾ, ਸ਼ਮਾ ਰਾਣੀ, ਮੰਜੂ ਰਾਣੀ ਤੇ ਹੋਰ ਹਾਜ਼ਰ ਸਨ।