ਗਾਹਕਾਂ ਤੱਕ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ : ਰਫ਼ੀ
ਰੋਹਿਤ ਮੈਸਨ ਇੰਡੇਨ ਗੈਸ ਏਜੰਸੀ ਤਲਵੰਡੀ ਚੌਧਰੀਆਂ ਨੇ ਗਾਹਕਾਂ ਤੱਕ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਰੱਖੀ : ਚੇਅਰਮੈਨ ਰਫ਼ੀ
Publish Date: Thu, 19 Mar 2026 10:20 PM (IST)
Updated Date: Thu, 19 Mar 2026 10:22 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਈਰਾਨ ਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਕਾਰਨ ਜਿਥੇ ਘਰੇਲੂ ਗੈਸ ਦੀ ਕਿੱਲਤ ਚੱਲ ਰਹੀ ਹੈ, ਉਥੇ ਹੀ ਤਲਵੰਡੀ ਚੌਧਰੀਆਂ ਸਥਿਤ ਰੋਹਿਤ ਮੈਸਨ ਇੰਡੇਨ ਗੈਸ ਏਜੰਸੀ ਨੇ ਪੂਰੇ ਇਲਾਕੇ ਅੰਦਰ ਸਿਲੰਡਰਾਂ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖਿਆ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਇਸ ਸਬੰਧੀ ਗੈਸ ਏਜੰਸੀ ਦਾ ਨਿਰੀਖਣ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਮੁਹੰਮਦ ਰਫੀ ਨੇ ਦੱਸਿਆ ਕਿ ਜੰਗ ਦੇ ਦੌਰਾਨ ਜਿਥੇ ਗੈਸ ਮਹਿੰਗੀ ਹੋਈ ਹੈ, ਉਥੇ ਸਪਲਾਈ ਘੱਟ ਹੋਈ ਸੀ ਪਰ ਇਸ ਏਜੰਸੀ ਨੇ ਲਗਾਤਾਰ ਸਪਲਾਈ ਜਾਰੀ ਰੱਖੀ, ਜਿਸ ਨਾਲ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਈ। ਇਸ ਮੌਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਹਲੀ ਵਿਚ ਸਿਲੰਡਰ ਨਾ ਇਕੱਠੇ ਕਰਨ ਸਗੋਂ ਆਮ ਦੀ ਤਰ੍ਹਾਂ ਬੁਕਿੰਗ ਕਰਵਾ ਕੇ ਸਿਲੰਡਰ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਥਿਤੀ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ ਤੇ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਨਿੱਜੀ ਦਿਲਚਸਪੀ ਲੈ ਕੇ ਰੋਜ਼ਾਨਾ ਅਧਿਕਾਰੀਆਂ ਤੋਂ ਰਿਪੋਰਟ ਲੈ ਰਹੇ ਹਨ। ਇਸ ਮੌਕੇ ਗੈਸ ਏਜੰਸੀ ਦੇ ਐੱਮਡੀ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਨਾਲ਼ ਰਾਬਤਾ ਰੱਖਿਆ। ਇਸੇ ਤਰ੍ਹਾਂ ਇਲਾਕੇ ਵਿਚ ਗੈਸ ਸਿਲੰਡਰਾਂ ਦੀ ਜਮਾਂਖੋਰੀ ਨਹੀਂ ਹੋਣ ਦਿੱਤੀ। ਹਰ ਲੋੜਵੰਦ ਨੂੰ ਸਮੇਂ ਸਿਰ ਗੈਸ ਸਪਲਾਈ ਯਕੀਨੀ ਬਣਾਈ।