ਸੁਲਤਾਨਪੁਰ ਲੋਧੀ ’ਚ ਰਿਸ਼ੀ ਬੋਧ ਦਿਵਸ ਮਨਾਇਆ
ਆਰੀਆ ਸਮਾਜ ਮੰਦਿਰ ਸੁਲਤਾਨਪੁਰ ਲੋਧੀ ਵਿਖੇ ਰਿਸ਼ੀ ਬੋਧ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Sun, 15 Feb 2026 09:11 PM (IST)
Updated Date: Sun, 15 Feb 2026 09:15 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ ਗਿਆਨ ਪ੍ਰਾਪਤੀ ਦਿਵਸ ਨੂੰ ਸਮਰਪਿਤ ਆਰੀਆ ਸਮਾਜ ਮੰਦਿਰ ਸੁਲਤਾਨਪੁਰ ਲੋਧੀ ਵਿਖੇ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਰਿਸ਼ੀ ਬੋਧ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਅਰਾਨਿਆ ਪਸਰੀਚਾ ਵੱਲੋਂ ਪੇਸ਼ ਕੀਤੀ ਗਈ ਕਥਾ ਨੇ ਸ਼ਿਵ ਭਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਪ੍ਰਧਾਨ ਵਿਵੇਕ ਪਸਰੀਚਾ ਨੇ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਅਪਾਰ ਕ੍ਰਿਪਾ ਨਾਲ ਭਗਤਾਂ ’ਤੇ ਖੁਸ਼ੀ ਤੇ ਸੁੱਖ-ਸ਼ਾਂਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ ਗਿਆਨ ਨਾਲ ਸਮੁੱਚੇ ਸਮਾਜ ਵਿਚ ਚਾਨਣ ਹੋਇਆ ਹੈ। ਇਸ ਮੌਕੇ ਲੰਗਰ ਵੀ ਵਰਤਾਇਆ ਗਏ। ਇਸ ਮੌਕੇ ਵਰਿੰਦਰ ਪਸਰੀਚਾ, ਕਮਲ ਚਾਵਲਾ, ਉਮੇਸ਼ ਪਸਰੀਚਾ, ਰਜੇਸ਼ ਸੇਠੀ, ਸੁਰਜੀਤ, ਸਰਬਜੀਤ ਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।