ਸੇਵਾਮੁਕਤੀ ’ਤੇ ਪ੍ਰਿੰ. ਹਰਮੇਸ਼ ਘੇੜਾ ਦਾ ਕੀਤਾ ਸਨਮਾਨ
ਸੇਵਾਮੁਕਤੀ ਤੇ ਧਨੀ ਪਿੰਡ ਸਕੂਲ ਵਿਚ ਹੋਇਆ ਪ੍ਰਿੰਸੀਪਲ ਹਰਮੇਸ਼ ਘੇੜਾ ਦਾ ਸਨਮਾਨ ਸਮਾਰੋਹ
Publish Date: Tue, 31 Mar 2026 10:27 PM (IST)
Updated Date: Tue, 31 Mar 2026 10:31 PM (IST)

--ਸਿੱਖਿਆ ਵਿਭਾਗ ਨੂੰ ਸਮਰਪਿਤ ਕੀਤੀ ਤੀਹ ਸਾਲ ਤੋਂ ਵੱਧ ਦੀ ਸੇਵਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਧਨੀ ਪਿੰਡ ਸਕੂਲ ਵਿਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਐਵਾਰਡੀ) ਦੀ ਸੇਵਾ ਮੁਕਤੀ ’ਤੇ ਸਕੂਲ ਸਟਾਫ, ਪ੍ਰਬੰਧਕੀ ਕਮੇਟੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਘੇੜਾ, ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਕਮਲੇਸ਼ ਕੁਮਾਰੀ ਘੇੜਾ, ਬੇਟੀ ਐਡਵੋਕੇਟ ਹਰਕਮਲਪ੍ਰੀਤ ਘੇੜਾ ਤੇ ਬੇਟਾ ਐਡਵੋਕੇਟ ਦਮਨਪ੍ਰੀਤ ਘੇੜਾ ਦਾ ਸਕੂਲ ਪਹੁੰਚਣ ’ਤੇ ਸਕੂਲ ਸਟਾਫ, ਗ੍ਰਾਮ ਪੰਚਾਇਤ ਤੇ ਪ੍ਰਬੰਧਕੀ ਕਮੇਟੀਆਂ ਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਕੂਲ ਬੈਂਡ ਤੇ ਐੱਨਸੀਸੀ ਕੈਡਿਟਾਂ ਵੱਲੋਂ ਸਲਾਮੀ ਦਿੱਤੀ ਗਈ। ਇਸ ਉਪਰੰਤ ਪ੍ਰਿੰਸੀਪਲ ਹਰਮੇਸ਼ ਘੇੜਾ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਵਿਚ 9.55 ਲੱਖ ਦੀ ਲਾਗਤ ਨਾਲ ਨਵੇਂ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਨਿਭਾਈਆਂ ਹੋਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਘੇੜਾ ਵੱਲੋਂ ਸਿੱਖਿਆ ਵਿਭਾਗ ਵਿਚ ਕੀਤੇ ਹੋਏ ਕਾਰਜ ਇਕ ਮੀਲ ਪੱਥਰ ਦੀ ਤਰ੍ਹਾਂ ਸਥਾਪਿਤ ਰਹਿਣਗੇ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂਨਰ ਨੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕਾਰਜਕਾਲ ਦੌਰਾਨ ਸਖ਼ਤ ਮਿਹਨਤ ਕਰਕੇ ਸਕੂਲ ਦੇ ਅਨੇਕਾਂ ਵਿਕਾਸ ਕਾਰਜ ਕੀਤੇ ਤੇ ਸਕੂਲ ਨੂੰ ਬੁਲੰਦੀਆਂ ਤੱਕ ਪੁਹੰਚਾਇਆ ਹੈ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਆਪਣੇ ਸੰਬੋਧਨ ਵਿਚ ਸਕੂਲ ਸਟਾਫ, ਗ੍ਰਾਮ ਪੰਚਾਇਤ, ਪ੍ਰਬੰਧਕੀ ਕਮੇਟੀਆਂ, ਪਿੰਡ ਦੇ ਮੋਹਤਬਾਰ, ਪਤਵੰਤੇ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਸਦਕਾ ਹੀ ਸਕੂਲ ਵਿਚ ਇੰਨੇ ਵਿਕਾਸ ਕਾਰਜ ਸੰਭਵ ਹੋ ਸਕੇ ਹਨ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂਨਰ, ਗ੍ਰਾਮ ਪੰਚਾਇਤ, ਮਨਜੀਤ ਕੌਰ ਚੇਅਰਪਰਸਨ, ਇਲਾਕੇ ਭਰ ਤੋਂ ਸਕੂਲ ਮੁਖੀਆਂ, ਅਧਿਆਪਕਾਂ ਤੇ ਮੋਹਤਬਰ ਪੰਤਵੰਤੇ ਸੱਜਣਾਂ ਨੇ ਕੀਮਤੀ ਤੋਹਫ਼ੇ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਉਪਰੰਤ ਓਪਨ ਜੀਪ ਵਿਚ ਬਿਠਾ ਕੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਤੇ ਉਨ੍ਹਾਂ ਦੀ ਧਰਮ ਪਤਨੀ ਕਮਲੇਸ਼ ਘੇੜਾ ਨੂੰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਰੌਸ਼ਨ ਖੈੜਾ ਪ੍ਰਧਾਨ ਪੰਜਾਬ ਰਿਜਨ ਸਟੇਟ\ਨੈਸ਼ਨਲ ਐਵਾਰਡੀਜ਼ ਟੀਚਰਜ਼ ਐਸੋਸੀਏਸ਼ਨ (ਪਰਸੰਨਤਾ), ਗੁਰਮੇਲ ਰਾਮ ਘੇੜਾ, ਹਰਭਜਨ ਖਲਵਾੜਾ, ਲਖਵੀਰ ਘੇੜਾ, ਪ੍ਰਿੰਸੀਪਲ ਸੱਤਪਾਲ ਸੋਢੀ, ਪ੍ਰਿੰਸੀਪਲ ਗੁਰਮੀਤ ਲੁੱਗਾ, ਸਾਬਕਾ ਡੀਈਓ ਰੂਪ ਲਾਲ ਰੂਪ, ਬਲਜਿੰਦਰ ਸਿੰਘ ਸਾਬਕਾ ਸਾਇੰਸ ਸੁਪਰਵਾਈਜ਼ਰ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਇੰਜ. ਪਰਦੀਪ ਮੱਲ, ਪ੍ਰਿੰਸੀਪਲ ਚੰਦਰ ਸ਼ੇਖਰ, ਪ੍ਰਿੰਸੀਪਲ ਕਮਲ ਕਿਸ਼ੋਰ, ਪ੍ਰਿੰਸੀਪਲ ਸੁਖਦੇਵ ਬੱਬਰ ਗੈਸਾ ਜਨਰਲ ਸਕੱਤਰ ਜਲੰਧਰ, ਸਤਵੰਤ ਟੂਰਾ ਜ਼ਿਲ੍ਹਾ ਪ੍ਰਧਾਨ ਐੱਸਸੀ/ਬੀਸੀ ਯੂਨੀਅਨ, ਸੁਰਿੰਦਰ ਕੁਮਾਰ ਅੰਤਰ ਰਾਸ਼ਟਰੀ ਕੋਚ, ਪ੍ਰਿੰਸੀਪਲ ਧਰਮਪਾਲ, ਪ੍ਰਿੰਸੀਪਲ ਗਿਆਨ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ ਗੰਭੀਰ, ਅਸ਼ੋਕ ਮਹਿਰਾ ਕੋਡੀਨੇਟਰ ਪੁਨਰਜੋਤ, ਸਰਪੰਚ ਹਰਮੇਸ਼ ਲਾਲ ਸਰਹਾਲੀ, ਸਰਪੰਚ ਆਗਿਆ ਪਾਲ਼ ਸਿੰਘ, ਦਵਿੰਦਰ ਪੌਲ, ਦਵਿੰਦਰ ਸਿੰਘ ਸਾਬਕਾ ਚੇਅਰਮੈਨ, ਅਮਰਜੀਤ ਕੁਮਾਰ, ਮੂਲ ਚੰਦ ਹੈਡਮਾਸਟਰ, ਮਾਸਟਰ ਭਾਨਾ ਰਾਮ, ਗੁਰਮੀਤ ਰਾਮ ਸਾਬਕਾ ਸਰਪੰਚ, ਰਾਮ ਗੋਪਾਲ ਸਾਬਕਾ ਸਰਪੰਚ, ਤਰਸੇਮ ਲਾਲ ਮੈਂਬਰ ਪੰਚਾਇਤ, ਰੇਸ਼ਮ ਲਾਲ ਮੈਂਬਰ ਪੰਚਾਇਤ, ਰਾਮਪਾਲ ਸਿੰਘ, ਬਲਿਹਾਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ ਕੂਨਰ, ਬਾਬਾ ਬੱਗੀ ਸ਼ਾਹ, ਮੁਕੇਸ਼ ਕਾਂਤ ਸੀਏ,ਅਮਰਜੀਤ ਮਹਿਮੀ, ਵਿਦਿਆ ਸਾਗਰ, ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ, ਸਮੂਹ ਸਟਾਫ ਮੈਂਬਰ, ਇਲਾਕੇ ਭਰ ਤੋਂ ਸਕੂਲਾਂ ਦੇ ਅਧਿਆਪਕ, ਪਿੰਡ ਦੇ ਮੋਹਤਬਾਰ ਤੇ ਪਤਵੰਤੇ ਸੱਜਣ ਹਾਜ਼ਰ ਸਨ।