ਭਾਰਤੀ ਫੌਜ ਦੇ ਰਿਟਾ. ਹੌਲਦਾਰ ਦਾ ਪਲੇਠਾ ਕਹਾਣੀ ਸੰਗ੍ਰਹਿ ਲੋਕ ਅਰਪਣ
ਭਾਰਤੀ ਫੌਜ ਦੇ ਰਿਟਾਇਰਡ ਹੌਲਦਾਰ ਲੇਖਕ ਕਸ਼ਮੀਰ ਸਿੰਘ ਭੁਲੱਥ ਦਾ ਪਲੇਠਾ ਕਹਾਣੀ ਸੰਗ੍ਰਹਿ "ਜੰਗਾਲ ਖਾਦੇ ਜਿੰਦਰੇ" ਲੋਕ ਅਰਪਣ
Publish Date: Thu, 08 Jan 2026 08:40 PM (IST)
Updated Date: Thu, 08 Jan 2026 08:42 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਭਾਰਤੀ ਫੌਜ ’ਚੋਂ ਸੇਵਾਮੁਕਤ ਹੋਏ ਹੌਲਦਾਰ ਲੇਖਕ ਕਸ਼ਮੀਰ ਸਿੰਘ ਭੁਲੱਥ, ਜੋ ਲੰਬੇ ਸਮੇਂ ਤੋਂ ਆਪਣੀ ਕਲਮ ਰਾਹੀਂ ਅਨੇਕਾਂ ਕਵਿਤਾਵਾਂ ਕਹਾਣੀਆਂ ਤੇ ਗੁਰਮਤਿ ਲਿਟਰੇਚਰ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ’ਤੇ ਆਰਟੀਕਲ ਲਿਖ ਚੁੱਕੇ ਹਨ, ਉਨ੍ਹਾਂ ਦਾ ਪਲੇਠਾ ਕਹਾਣੀ ਸੰਗ੍ਰਹਿ ‘ਜੰਗਾਲ ਖਾਧੇ ਜਿੰਦਰੇ’ ਛਪਕੇ ਆ ਚੁੱਕਾ ਹੈ। ਉਨ੍ਹਾਂ ਦੇਸ਼ ਸੇਵਾ ਨੂੰ ਸਮਰਪਿਤ ਹੋ ਕੇ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਪਿੰਡ ਮਾਹਵਾ ਵਿਖੇ ਭਾਰਤ ਦੀ ਫੌਜ ਦੇ ਉੱਚ ਅਧਿਕਾਰੀ ਬ੍ਰਿਗੇਡੀਅਰ ਸਲੀਲ ਪਾਂਡੇ ਦੀ ਰਹਿਨੁਮਾਈ ਵਿਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ 113 ਇੰਜੀਨੀਅਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕੋਲ ਸੱਤਿਆਜੀਤ ਗੋਡਸੇ ਤੇ ਐਲਟੀਕੋਲ ਭਾਰਤ ਸੂਬੇਦਾਰ ਮੇਜਰ ਗੁਰਦੇਵ ਸਿੰਘ, ਕੈਪਟਨ ਰਣਜੀਤ ਸਿੰਘ, ਕੈਪਟਨ ਗੁਰਤੇਜ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਧਰਮਿੰਦਰ ਸਿੰਘ, ਹੌਲਦਾਰ ਮੇਜਰ ਰਾਮਪਾਲ ਬਾਂਸਲ, ਹੌਲਦਾਰ ਜੱਸਾ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਲੇਖਕ ਕਸ਼ਮੀਰ ਸਿੰਘ ਅਨੁਸਾਰ ਉਨ੍ਹਾਂ ਦਾ ਲਿਖਿਆ ਕਹਾਣੀ ਸੰਗ੍ਰਹਿ ਸੱਚੀਆਂ ਘਟਨਾਵਾਂ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੰਨ 2002 ਵਿਚ ਭਾਰਤੀ ਫੌਜ ਵੱਲੋਂ ਆਪ੍ਰੇਸ਼ਨ ਪ੍ਰਾਕਰਮ ਦੌਰਾਨ ਦੁਸ਼ਮਣ ਦੀਆਂ ਫੌਜਾਂ ਸਾਹਮਣੇ ਬਰੂਦੀ ਸੁਰੰਗ ਵਿਛਾਉਂਦੇ ਹੋਏ 18 ਜਵਾਨ ਦੁਰਘਟਨਾ ਵਿਚ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਨ, ਜਿਨ੍ਹਾਂ ਦਾ ਵਰਣਨ ਇਸ ਕਹਾਣੀ ਸੰਗ੍ਰਹਿ ਵਿਚ ਦਿੱਤਾ ਗਿਆ ਹੈ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਬਣੇ ਸ਼ਹੀਦੀ ਮੈਮੋਰੀਅਲ 'ਤੇ ਪਹੁੰਚ ਕੇ ਇਹ ਕਹਾਣੀ ਸੰਗ੍ਰਹਿ ਉਨ੍ਹਾਂ ਨੂੰ ਸਮਰਪਿਤ ਕਰਦਿਆਂ ਲੋਕ ਅਰਪਣ ਕੀਤਾ ਗਿਆ ਹੈ।