ਰੈਸਟੋਰੈਂਟ ’ਚ ਚੋਰੀ ਕਰਦਾ ਨੌਜਵਾਨ ਕਾਬੂ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Fri, 06 Feb 2026 08:43 PM (IST)
Updated Date: Fri, 06 Feb 2026 08:47 PM (IST)
ਫਗਵਾੜਾ : ਫਗਵਾੜਾ ਦੇ ਸੈਂਟਰਲ ਟਾਊਨ ਇਲਾਕੇ ’ਚ ਸਥਿਤ ਐੱਨਐੱਚ ਢਾਬੇ ’ਚ ਇਕ ਚੋਰ ਨੂੰ ਰੈਸਟੋਰੈਂਟ ਮਾਲਕ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ਰੈਸਟੋਰੈਂਟ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਉਕਤ ਨੌਜਵਾਨ ਇਕ ਹਫਤਾ ਪਹਿਲਾਂ ਵੀ ਰੈਸਟੋਰੈਂਟ ਤੋਂ ਇਕ ਸੋਨੇ ਦਾ ਕੜਾ ਤੇ ਨਕਦ ਰੁਪਏ ਚੋਰੀ ਕਰਕੇ ਫਰਾਰ ਹੋਇਆ ਸੀ
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉਕਤ ਨੌਜਵਾਨ ਜਦ ਦੂਜੀ ਵਾਰ ਚੋਰੀ ਕਰਨ ਆਇਆ ਤਾਂ ਰੈਸਟੋਰੈਂਟ ਦੇ ਮਾਲਕ ਨੇ ਕਾਬੂ ਕਰਕੇ ਉਸ ਨੂੰ ਪੁਲਿਸ ਦੇ ਹਵਾਲ ਕਰ ਦਿੱਤਾ। ਰੈਸਟੋਰੈਂਟ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਉਕਤ ਨੌਜਵਾਨ ਪਹਿਲਾਂ ਉਨ੍ਹਾਂ ਦੇ ਰੈਸਟੋਰੈਂਟ ’ਚ ਵੇਟਰ ਦੀ ਨੌਕਰੀ ਕਰਦਾ ਸੀ, ਜਿਸ ਕਾਰਨ ਉਸ ਨੂੰ ਇਥੇ ਆਉਣ-ਜਾਣ ਵਾਲਿਆਂ ਦੀ ਜਾਣਕਾਰੀ ਸੀ। ਕਾਬੂ ਕੀਤੇ ਨੌਜਵਾਨ ਦੀ ਪਛਾਣ ਸੋਹਨ ਸਿੰਘ ਪੁੱਤਰ ਗਣੇਸ਼ ਵਾਸੀ ਬਸੰਤ ਨਗਰ ਝਾਪਰ ਕਾਲੋਨੀ ਫਗਵਾੜਾ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਉੱਧਰ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਨੌਜਵਾਨ ਵਿਰੁੱਧ ਪਹਿਲਾਂ ਵੀ ਤਿੰਨ ਕੇਸ ਦਰਜ ਹਨ। ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ।