ਸਾਰੇ ਧਰਮਾਂ ਦਾ ਸਤਿਕਾਰ ਕਰੋ ਤੇ ਆਪਣੇ ਧਰਮ ’ਤੇ ਪਰਪੱਕ ਰਹੋ
ਸਾਰੇ ਧਰਮਾਂ ਦਾ ਸਤਿਕਾਰ ਤੇ ਆਪਣੇ ਧਰਮ ‘ਤੇ ਪਰਪੱਕ—ਤਰੱਕੀ ਦਾ ਅਸਲ ਰਸਤਾ ਹੈ,ਸੰਤ ਮਹਾਪੁਰਖ
Publish Date: Fri, 20 Mar 2026 07:27 PM (IST)
Updated Date: Fri, 20 Mar 2026 07:31 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮਾਜ ਵਿਚ ਧਰਮ ਸਿਰਫ ਰਸਮਾਂ ਤੱਕ ਸੀਮਿਤ ਨਹੀਂ, ਸਗੋਂ ਇਹ ਸਾਨੂੰ ਸਹੀ ਰਾਹ ‘ਤੇ ਚਲਣਾ ਸਿਖਾਉਂਦਾ ਹੈ। ਸੰਤਾਂ ਤੇ ਮਹਾਂਪੁਰਸ਼ਾਂ ਨੇ ਹਮੇਸ਼ਾਂ ਇਹੀ ਸੰਦੇਸ਼ ਦਿੱਤਾ ਹੈ ਕਿ ਹਰ ਧਰਮ ਚੰਗਿਆਈ, ਪਿਆਰ ਤੇ ਸਹਿਯੋਗ ਦੀ ਸਿੱਖਿਆ ਦਿੰਦਾ ਹੈ। ਇਸ ਲਈ ਕਿਸੇ ਵੀ ਧਰਮ ਨੂੰ ਬੁਰਾ ਕਹਿਣਾ ਠੀਕ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਮੁੱਖ ਸੰਚਾਲਕ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਨੇ ਦਸਿਆ ਕਿ ਸੰਤਾਂ ਦੇ ਬਚਨ ਹਨ ਕਿ ਆਪਣੇ ਧਰਮ ਤੇ ਅਡਿੱਗ ਰਹਿਣਾ ਇਨਸਾਨ ਦੀ ਤਾਕਤ ਹੈ, ਪਰ ਦੂਜਿਆਂ ਦੇ ਧਰਮ ਦਾ ਅਦਬ ਕਰਨਾ ਉਸ ਦੀ ਮਹਾਨਤਾ ਹੈ। ਜਦੋਂ ਅਸੀਂ ਆਪਣੇ ਧਰਮ ਨੂੰ ਸੱਚੇ ਦਿਲ ਨਾਲ ਮੰਨਦੇ ਹਾਂ, ਤਾਂ ਸਾਡੀ ਸੋਚ ਸਾਫ ਹੁੰਦੀ ਹੈ ਤੇ ਅਸੀਂ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧ ਸਕਦੇ ਹਾਂ। ਉਨ੍ਹਾਂ ਕਿਹਾ ਕਿ ਧਰਮਾਂ ਵਿਚ ਕੋਈ ਵਿਰੋਧ ਨਹੀਂ, ਸਗੋਂ ਸਭ ਧਰਮ ਇਕੋ ਗੱਲ ਸਿਖਾਉਂਦੇ ਹਨ, ਇਨਸਾਨੀਅਤ। ਜੇ ਹਰ ਵਿਅਕਤੀ ਆਪਣੇ ਧਰਮ ਨੂੰ ਮੰਨਦੇ ਹੋਏ ਦੂਜਿਆਂ ਦਾ ਸਤਿਕਾਰ ਕਰੇ, ਤਾਂ ਸਮਾਜ ਵਿਚ ਪਿਆਰ ਤੇ ਏਕਤਾ ਵਧਦੀ ਹੈ। ਅੱਜ ਦੇ ਸਮੇਂ ਵਿਚ ਇਸ ਸੋਚ ਦੀ ਹੋਰ ਵੀ ਜ਼ਿਆਦਾ ਲੋੜ ਹੈ। ਜਦੋਂ ਨੌਜਵਾਨ ਆਪਣੇ ਧਰਮ ਨਾਲ ਜੁੜ ਕੇ, ਸੱਚਾਈ ਤੇ ਮਿਹਨਤ ਨਾਲ ਜੀਵਨ ਜਿਉਂਦੇ ਹਨ, ਤਾਂ ਉਹ ਨਾ ਸਿਰਫ ਆਪਣੀ ਜ਼ਿੰਦਗੀ ਵਿਚ ਸਫਲ ਹੁੰਦੇ ਹਨ, ਸਗੋਂ ਸਮਾਜ ਨੂੰ ਵੀ ਅੱਗੇ ਲੈ ਕੇ ਜਾਂਦੇ ਹਨ। ਸੰਤਾਂ-ਮਹਾਂਪੁਰਸ਼ਾਂ ਦੇ ਉਪਦੇਸ਼ ਸਾਨੂੰ ਇਹੀ ਸਿਖਾਉਂਦੇ ਹਨ ਕਿ ਆਪਣੇ ਧਰਮ ‘ਤੇ ਪੱਕੇ ਰਹਿਣਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੀ ਅਸਲ ਤਰੱਕੀ ਤੇ ਖੁਸ਼ਹਾਲੀ ਦਾ ਰਸਤਾ ਹੈ।