ਰਿਜ਼ਰਵੇਸ਼ਨ ਆਰਥਿਕਤਾ ਦੇ ਆਧਾਰ ’ਤੇ ਕੀਤੀ ਜਾਵੇ : ਜੱਟ ਸਭਾ
ਰਿਜਰਵੇਸ਼ਨ ਆਰਥਿਕਤਾ ਦੇ ਆਧਾਰ ਤੇ ਕੀਤੀ ਜਾਵੇ : ਜੱਟ ਸਭਾ
Publish Date: Fri, 02 Jan 2026 09:59 PM (IST)
Updated Date: Fri, 02 Jan 2026 10:02 PM (IST)

ਪੰਜਾਬ ਸਰਕਾਰ ਸੂਬੇ ’ਚ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਵੇ : ਜੱਟ ਸਭਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੱਟ ਸਭਾ ਵੈੱਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿਸ ਵਿਚ ਸਰਕਾਰ ਵੱਲੋਂ ਦਿੱਤੀ ਜਾਂਦੀ ਰਿਜ਼ਰਵੇਸ਼ਨ ਦੇ ਮੁੱਦੇ ’ਤੇ ਡੂੰਘੀ ਵਿਚਾਰ-ਚਰਚਾ ਹੋਈ। ਸਭਾ ਇਸ ਮੁੱਦੇ ’ਤੇ ਇੱਕਜੁਟ ਸੀ ਕਿ ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵਰਨ ਜਾਤੀਆਂ ਆਮ ਤੌਰ ’ਤੇ ਤੇ ਜੱਟ ਬਿਰਾਦਰੀ ਖਾਸ ਤੌਰ ’ਤੇ ਪੀੜਤ ਹੈ। ਬਿਰਾਦਰੀ ਦੀ ਜ਼ਿਆਦਾ ਵਸੋਂ ਜਾਂ ਤਾਂ ਘੱਟ ਜ਼ਮੀਨ ਦੀ ਮਾਲਕੀ ਵਾਲੀ ਹੈ ਜਾਂ ਬੇਜ਼ਮੀਨੇ ਹੈ। ਬੱਚਿਆਂ ਦੀ ਵਿਦਿਆ ਤਾਂ ਇਕ ਪਾਸੇ ਦੋ ਡੰਗ ਦੀ ਰੋਟੀ ਦੇ ਲਾਲੇ ਝੇਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਔਖੇ-ਸੌਖੇ ਬੱਚੇ ਪੜਾ ਲਈਏ ਤਾਂ ਰਿਜ਼ਰਵੇਸ਼ਨ ਦੀ ਨੀਤੀ ਤਹਿਤ ਉਹ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ, ਜੋ ਕਿ ਘੋਰ ਅਨਿਆਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਪਾਸੇ ਧਿਆਨ ਦੇ ਕੇ ਰਿਜ਼ਰਵੇਸ਼ਨ ਨੂੰ ਆਰਥਿਕ ਆਧਾਰ ’ਤੇ ਲਾਗੂ ਕਰੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਸਟੇਜ ’ਤੇ ਸਹੀ ਇਤਿਹਾਸ ਪੇਸ਼ ਕਰਨ ਮੌਕੇ ਜੇਕਰ ਕੋਈ ਹੁਲੜਬਾਜ਼ੀ ਕੀਤੀ ਜਾਂਦੀ ਹੈ ਤਾਂ ਉਸਨੂੰ ਨੱਥ ਪਾਈ ਜਾਵੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੇ ਦਿਨੋਂ-ਦਿਨ ਹਾਲਾਤ ਨਿਘਾਰ ਵੱਲ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਕਈ ਸੂਬਿਆਂ ਵਿਚ ਖਸਖਸ ਦੀ ਖੇਤੀ ਕੀਤੀ ਜਾਂਦੀ ਹੈ ਉਵੇਂ ਹੀ ਜੱਟ ਸਭਾ ਇਸ ਖੇਤੀ ਕਰਨ ਦੀ ਮੁਦਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੋੜੀਂਦਾ ਕਾਨੂੰਨ ਵਿਧਾਨ ਸਭਾ ਵਿਚ ਪਾਸ ਕਰਕੇ ਖਸਖਸ ਦੀ ਖੇਤੀ ਲਈ ਮਨਜ਼ੂਰੀ ਦਿੱਤੀ ਜਾਵੇ। ਇਸ ਮੌਕੇ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਤੋਂ ਇਲਾਵਾ ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਗੁਰਦਿਆਲ ਸਿੰਘ ਯੂਕੇ, ਬਾਬਾ ਜਸਪਾਲ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਜਨਰਲ ਸਕੱਤਰ ਅਜੀਤ ਸਿੰਘ ਔਜਲਾ, ਸਾਹਿਬ ਸਿੰਘ ਭੁੱਲਰ, ਅਵਤਾਰ ਸਿੰਘ, ਸਰਬਜੀਤ ਸਿੰਘ, ਰਣਧੀਰ ਸਿੰਘ, ਕੁੰਦਨ ਸਿੰਘ ਚਕਾਂ, ਜਗਪਾਲ ਸਿੰਘ ਚੀਮਾ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਸੁਖਦੇਵ ਸਿੰਘ, ਹਰਵੰਤ ਸਿੰਘ ਵੜੈਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਸਰੂਪਵਾਲ, ਸ਼ਿੰਦਰ ਸਿੰਘ ਬੁੱਸੋਵਾਲ, ਸੁਰਜੀਤ ਸਿੰਘ, ਹਜਾਰਾ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਬੰਬ ਬਲਵਿੰਦਰ ਸਿੰਘ ਫਤੋਵਾਲ ਆਦਿ ਵੀ ਹਾਜ਼ਰ ਸਨ।