ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਰਾਸ਼ਟਰੀ ਝੰਡਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਦਰ ਪਾਲ ਯੂ ਐੱਸ ਏ ਅਤੇ ਬਿਮਲਾ ਪਾਲ ਯੂ ਐੱਸ ਏ ਮੂਲ ਨਿਵਾਸੀ ਪਿੰਡ ਮੇਹਟਾਂ ਵਲੋਂ ਲਹਿਰਾਇਆ ਗਿਆ ਅਤੇ ਡਾ ਅੰਬੇਡਕਰ ਭਵਨ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਲਿਫਟ ਦਾ ਉਦਘਾਟਨ ਕੀਤਾ।ਇਸ ਮੌਕੇ ਤੇ ਪਿੰਦਰ ਪਾਲ ਨੇ ਗਣਤੰਤਰ ਦਿਵਸ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਜ਼ਾਦੀ ਸੰਗਰਾਮੀਆ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਘਾਲਣਾ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਵਿੱਚ ਸਭ ਨੂੰ ਬਰਾਬਰ ਦੇ ਹੱਕ ਮਿਲੇ। ਉਨ੍ਹਾਂ ਨੇ ਸਭਾ ਵਲੋਂ ਚਲਾਏ ਜਾ ਰਹੇ ਫ੍ਰੀ ਕੋਚਿੰਗ ਸੈਂਟਰ, ਫ੍ਰੀ ਕੰਪਿਊਟਰ ਸੈਂਟਰ, ਫ੍ਰੀ ਸਿਲਾਈ ਸੈਂਟਰ,, ਫ੍ਰੀ ਡਿਸਪੈਂਸਰੀ , ਚੈਰੀਟੇਬਲ ਲੈਬੋਰਟਰੀ ਆਦਿ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਤੇ 251000 ਰੁਪਏ ਦਾ ਆਰਥਿਕ ਸਹਿਯੋਗ ਕੀਤਾ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਨੂੰ ਪੇ ਬੈਕ ਟੂ ਸੋਸਾਇਟੀ ਮਿਸ਼ਨ ਦੇ ਅੰਤਰਗਤ ਚਲਾਏ ਜਾ ਰਹੇ ਲੋਕ ਭਲਾਈ ਦੇ ਪ੍ਰੋਜੈਕਟਸ ਵਾਸਤੇ ਹਰ ਸਾਲ 100,000 ਰੁਪਏ ਦਾ ਆਰਥਿਕ ਸਹਿਯੋਗ ਕਰਨ ਦਾ ਐਲਾਨ ਕੀਤਾ । ਇਸ ਮੌਕੇ ਤੇ ਸਭਾ ਵਲੋਂ ਮੁੱਖ ਮਹਿਮਾਨ ਪਿੰਦਰ ਪਾਲ ਨੂੰ ਲੋਈ ਅਤੇ ਬਿਮਲਾ ਪਾਲ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਮਿਸ਼ਨਰੀ ਗਾਇਕ ਜੋਗਿੰਦਰ ਪਾਲ ਝਿੱਕਾ ਨੇ ਗਣਤੰਤਰ ਦਿਵਸ ਦੇ ਸੰਬੰਧ ਵਿਚ ਇਕ ਗੀਤ ਪੇਸ਼ ਕੀਤਾ ਅਤੇ ਉੱਘੇ ਵਿਦਵਾਨ ਪ੍ਰਿੰਸੀਪਲ ਡਾ ਤੀਰਥ ਬਸਰਾ ਨੇ ਸੰਵਿਧਾਨ ਦੀ ਸਿਰਜਣਾ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਯੋਗਦਾਨ ਨੂੰ ਯਾਦ ਕੀਤਾ।ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਵਲੋਂ ਪ੍ਰੋਗਰਾਮ ਵਿਚ ਸ਼ਾਮਿਲ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਵਲੋਂ ਕੀਤਾ ਗਿਆ।ਆਜ਼ਾਦੀ ਦਿਵਸ ਪ੍ਰੋਗਰਾਮ ਵਿਚ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ , ਉਪ ਪ੍ਰਧਾਨ ਗੁਰਮੇਜ਼ ਸਿੰਘ , ਸ਼ੰਗਾਰਾ ਰਾਮ ਬਿਰਦੀ, ਕੈਸ਼ੀਅਰ ਸਰਵਣ ਬਿਰਹਾ,ਗੁਰਦਾਵਰ ਰਾਮ,ਅਸ਼ੋਕ ਕੁਮਾਰ , ਸੋਹਣ ਲਾਲ ਬਾਗਲਾ, ਰਾਮ ਰਤਨ ,ਰਾਮ ਕਿਸ਼ਨ ਸੰਧੂ,ਤਰਸੇਮ ਸੱਲ੍ਹਣ,ਚਮਨ ਲਾਲ, ਭਾਗਮਲ ,ਜੇ ਕੇ ਟੂਰਾ, ਨਸੀਬ ਚੰਦ, ਰੇਸ਼ਮ ਮਹਿਮੀ,ਰਾਮ ਸਰਨ ਸਰੋਏ,ਧਰਮਿੰਦਰ ਕੁਮਾਰ, ਕੇ ਕੇ ਗੁਰੂ, ਰਾਕੇਸ਼ ਕੁਮਾਰ, ਨਿਰਮਲ ਰਤਨ,ਪਰਵਿੰਦਰ ਰਾਜੂ,ਹੀਰਾ ਲਾਲ ਚੰਬਾ, ਜੋਗਾ ਰਾਮ, ਬਲਦੇਵ ਸਿੰਘ, ਰਾਜ ਕੁਮਾਰ , ਆਰ ਐੱਲ ਬਸਰਾ, ਰਾਮਜੀ ਬਾਂਸਲ, ਪ੍ਰੇਮ ਸਰੋਏ, ਸੋਹਣ ਲਾਲ, ਕੁਲਦੀਪ ਸਿੰਘ,ਸੂਬੇਦਾਰ ਕਿਸ਼ਨ ਸਿੰਘ, ਪ੍ਰਿੰਸੀਪਲ ਡਾ ਚੰਦਰ ਕਾਂਤਾ, ਅਮਰਲਤਾ, ਸੁਦੇਸ਼ ਬਾਂਸਲ, ਸੁਰਿੰਦਰ ਸਿੰਘ ਚਾਚੋਕੀ, ਡਾ ਇੰਦਰਜੀਤ ਕਜਲਾ, ਗੁਰਬਚਨ ਬੰਗਰ, ਧਰਮ ਪਾਲ,ਰਾਮ ਆਸਰਾ ਦਾਦਰਾ, ਹੇਮ ਰਾਜ, ਗੁਰਦਿਆਲ ਸੋਢੀ, ਦਿਿਵਆ ਜਸਵਾਲ, ਰੇਨੂੰ ਸੁਮਨ, ਕੀਰਤੀ, ਅਮਨਦੀਪ, ਅੰਗਦ , ਮਾਨਯਾ, ਮਹਿਰੋਜ਼ ਕੌਰ , ਡਾ ਅੰਬੇਡਕਰ ਕੋਚਿੰਗ ਸੈਂਟਰ ਦੇ ਵਿਦਿਆਰਥੀ ਤੇ ਸਭਾ ਦੇ ਹੋਰ ਬਹੁਤ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਹਾਜ਼ਿਰ ਸਨ।