ਊਧਮ ਸਿੰਘ ਸ਼ਹੀਦ ਸਕਿੱਲ ਯੂਨੀਵਰਸਿਟੀ 'ਚ ਗਣਤੰਤਰ ਦਿਵਸ ਦੀ ਧੂਮ; ਫਾਊਂਡਰ ਚਾਂਸਲਰ ਡਾ. ਕੌੜਾ ਨੇ ਕਿਹਾ- ਸੰਵਿਧਾਨਿਕ ਸਿਧਾਂਤ ਹੀ ਦੇਸ਼ ਦੀ ਅਸਲ ਤਾਕਤ
ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ ਨੇ 26 ਜਨਵਰੀ ਨੂੰ 77ਵਾਂ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਸਮਾਰੋਹ ਵਿਚ ਕੰਬੋਜ ਫਾਊਂਡੇਸ਼ਨ ਦੀ ਗਵਰਨਿੰਗ ਕੌਂਸਲ ਤੋਂ ਇਲਾਵਾ ਕੰਬੋਜ ਭਾਈਚਾਰੇ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।
Publish Date: Wed, 28 Jan 2026 01:34 PM (IST)
Updated Date: Wed, 28 Jan 2026 01:35 PM (IST)

ਸੁਭਾਨਪੁਰ - ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ ਨੇ 26 ਜਨਵਰੀ ਨੂੰ 77ਵਾਂ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਸਮਾਰੋਹ ਵਿਚ ਕੰਬੋਜ ਫਾਊਂਡੇਸ਼ਨ ਦੀ ਗਵਰਨਿੰਗ ਕੌਂਸਲ ਤੋਂ ਇਲਾਵਾ ਕੰਬੋਜ ਭਾਈਚਾਰੇ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।
ਇਸ ਮੌਕੇ ਡਾ. ਕੌੜਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੇ ਦੇਸ਼ ਦੀ ਮੂਲ ਧਾਰਾ ਸਾਡੇ ਗਣਤੰਤਰ ਦੇ ਸਿਧਾਂਤਾਂ 'ਤੇ ਆਧਾਰਿਤ ਹੈ। ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਨ ਲਈ ਸਦਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿੱਖਿਆ ਦੇ ਖੇਤਰ ਵਿਚ ਆਪਣੇ ਯੋਗਦਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਆਜ਼ਾਦੀ ਤੋਂ ਦੇਸ਼ ਦੀ ਇਹ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜੋ ਇਕ ਭਾਈਚਾਰੇ ਦੇ ਸਹਿਯੋਗ ਨਾਲ ਬਣ ਰਹੀ ਹੈ। ਦੇਸ਼-ਵਿਦੇਸ਼ ਵਿਚ ਬੈਠੇ ਕੰਬੋਜ ਇਸ ਸ਼ੁਭ ਕਾਰਜ ਲਈ ਆਪਣਾ ਤਨ, ਮਨ ਤੇ ਧਨ ਨਾਲ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਏਆਈ ਸਮੱਰਥ ਤੇ ਬਲਾਕਚੇਨ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਪ੍ਰਦਾਨ ਕਰਨ ਵਿਚ ਸਹਾਈ ਹੋਵੇਗੀ।
ਇਸ ਦੇ ਨਾਲ ਹੀ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ ਵਿਚ ਅਹਿਮ ਮੁੱਦੇ ਵਿਚਾਰੇ ਗਏ। ਇਸ ਦੇ ਨਾਲ ਹੀ ਭਵਿੱਖਮੁਖੀ ਯੋਜਨਾਵਾਂ 'ਤੇ ਵਿਚਾਰ ਵਟਾਂਦਰਾ ਹੋਇਆ। ਇਸ ਸਮਾਰੋਹ ਵਿਚ ਕੰਬੋਜ ਫਾਊਂਡੇਸ਼ਨ ਦੇ ਚੇਅਰਮੈਨ ਡਾ. ਸੰਦੀਪ ਸਿੰਘ ਕੌੜਾ ਤੋਂ ਇਲਾਵਾ, ਉਪ ਪ੍ਰਧਾਨ ਭੁਪਿੰਦਰ ਸਿੰਘ ਢੋਟ, ਖਜ਼ਾਨਚੀ ਪਲਵਿੰਦਰ ਸਿੰਘ ਜੰਮੂ, ਸੀਈਓ ਪ੍ਰਭਪ੍ਰੀਤ ਸਿੰਘ ਖਿੰਡਾ, ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਥਿੰਦ, ਸਾਬਕਾ ਜੱਜ ਜਗਦੀਪ ਸਿੰਘ ਮਹਿਰੋਕ, ਸਾਬਕਾ ਜੱਜ ਪੀਪੀ ਸਿੰਘ ਨਲਵੀ, ਡਾ. ਮੰਗਲ ਸਿੰਘ, ਮਨਿੰਦਰਪਾਲ ਸਿੰਘ ਪਲਾਸੌਰ, ਮਨਦੀਪ ਸਿੰਘ ਜੋਸਨ, ਮਾਨ ਸਿੰਘ ਧੰਮ, ਹਰਬੀਰ ਸਿੰਘ ਥਿੰਦ, ਡਾ. ਇਕਬਾਲ ਸਿੰਘ, ਰਾਜਸਥਾਨ ਤੋਂ ਬਲਦੇਵ ਸਿੰਘ ਖਿੰਡਾ, ਤੇਜਿੰਦਰ ਕੌਰ ਥਿੰਦ ਤੇ ਹਰਿਆਣਾ ਤੋਂ ਗੁਰਮੀਤ ਸਿੰਘ ਸੀਵਨ ਨੇ ਵੀ ਸ਼ਮੂਲੀਅਤ ਕੀਤੀ।