- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਅੇਸੋਸੀਏਸ਼ਨ ਦਾ ਪੁਨਰਗਠਨ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ ਦੇ ਸੂਬਾ ਇਕਾਈ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਇੰਜ. ਦਿਲਪ੍ਰੀਤ ਸਿੰਘ ਲੋਹਟ ਐੱਸਡੀਓ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਜਮਾਤ ਦੀਆਂ ਹੱਕੀ, ਜਾਇਜ਼ ਤੇ ਵਾਜ਼ਬ ਮੰਗਾਂ ਨੂੰ ਸਰਬਸੰਮਤੀ ਨਾਲ ਲਾਗੂ ਕਰਵਾਉਣ ਲਈ ਮਤੇ ਪਾਸ ਕੀਤੇ ਗਏ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲ ਸਰੋਤ ਵਿਭਾਗ ਪੰਜਾਬ ਦੇ ਜੂਨੀਅਰ ਇੰਜੀਨੀਅਰ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਦੀ ਅਸਾਮੀ ਲਈ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ 75% ਤਰੱਕੀ ਕੋਟੇ ਦੀ ਤਰਜ਼ ’ਤੇ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵਿਚ ਵੀ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ (ਸਿਵਲ, ਬਿਜਲੀ, ਬਾਗ਼ਬਾਨੀ ਤੇ ਮਕੈਨੀਕਲ ਆਦਿ) ਦਾ 75% ਕੋਟਾ ਉਪ ਮੰਡਲ ਇੰਜੀਨੀਅਰ (ਸਿਵਲ, ਬਿਜਲੀ, ਬਾਗਬਾਨੀ, ਮਕੈਨੀਕਲ ਆਦਿ) ਦੀ ਅਸਾਮੀ ’ਤੇ ਤਰੱਕੀ ਵਧਾਇਆ ਜਾਵੇ। ਇਸ ਤੋਂ ਇਲਾਵਾ ਇਸ ਵਿਭਾਗ ਦੇ ਜੂਨੀਅਰ ਇੰਜੀਨੀਅਰਜ਼/ ਸਹਾਇਕ ਇੰਜੀਨੀਅਰਜ਼ ਨੂੰ 30 ਲੀਟਰ ਪ੍ਰਤੀ ਮਹੀਨਾ ਸਫ਼ਰੀ ਪੈਟਰੋਲ ਭੱਤਾ ਬਹਾਲ ਕਰਨਾ, 10 ਸਾਲਾ, 20 ਸਾਲਾ ਏਸੀਪੀ ਸਕੀਮ ਬਹਾਲ ਕਰਨਾ, 25 ਸਾਲਾ ਇਨਕਰੀਮੈਂਟ ਦੇਣਾ, ਬਰਾਬਰ ਕੰਮ ਬਰਾਬਰ ਤਨਖਾਹ ਅਨੁਸਾਰ ਇਕਸਾਰਤਾ ਤਨਖਾਹ ਸਕੇਲ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨਾ, ਡੀਏ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਕਰਨਾ ਆਦਿ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਡੀਈਏ ਲੋਨਿਵਿ (ਭ ਤੇ ਮ) ਸ਼ਾਖਾ, ਪੰਜਾਬ ਦੀ ਕਾਰਜਕਾਰਨੀ ਤੇ ਵਰਕਿੰਗ ਕਮੇਟੀ ਵੱਲੋਂ ਆਪਣੇ ਸੂਬਾ ਪ੍ਰਧਾਨ ਇੰਜ. ਦਿਲਪ੍ਰੀਤ ਸਿੰਘ ਲੋਹਟ ਅਗਵਾਈ ਵਿਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼,ਚੰਡੀਗੜ੍ਹ (ਯੂ. ਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਤੇ ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ ਦੀ ਸੁਯੋਗ ਅਗਵਾਈ ਵਿਚ ਕੀਤੇ ਜਾਣ ਵਾਲੇ ਭਵਿੱਖੀ ਜਥੇਬੰਦਕ ਸੰਘਰਸ਼ ਵਿਚ ਪੂਰਨ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਇੰਜ. ਥਰੂ ਰਾਮ ਸਲਾਹਕਾਰ ਡੀਈਏ ਪੰਜਾਬ, ਇੰਜ. ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ, ਇੰਜ. ਸਤਵੰਤ ਸਿੰਘ ਭਾਟੀਆ ਸਲਾਹਕਾਰ ਲੁਧਿਆਣਾ ਵੱਲੋਂ ਮੁਲਾਜ਼ਮਤ ਨੂੰ ਆਪਸੀ ਜਥੇਬੰਦਕ ਇਕਜੁੱਟਤਾ ਨਾਲ ਜਮਾਤ ਹਿਤ ਵਿਚ ਕੰਮ ਕਰਨ ਲਈ ਕਿਹਾ ਗਿਆ। ਮੀਟਿੰਗ ਵਿਚ ਇੰਜ. ਪਰਵਿੰਦਰ ਕੁਮਾਰ ਫਗਵਾੜਾ ਵੱਲੋਂ ਬਤੌਰ ਸੂਬਾ ਜਨਰਲ ਸਕੱਤਰ ਡੀਈਏ ਲੋਨਿਵਿ (ਭ ਤੇ ਮ) ਸ਼ਾਖਾ ਪੰਜਾਬ ਨਿਭਾਈਆਂ ਗਈਆਂ ਸਮੁੱਚੀਆਂ ਬਹੁਤ ਹੀ ਸ਼ਾਨਦਾਰ ਸ਼ਲਾਘਾਯੋਗ ਜਥੇਬੰਦਕ ਸੇਵਾਵਾਂ ’ਤੇ ਸਤੁੰਸ਼ਟੀ ਪ੍ਰਗਟ ਕਰਦਿਆਂ ਹੋਇਆਂ ਪੂਰਨ ਪ੍ਰਸ਼ੰਸਾ ਸਹਿਤ ਜਥੇਬੰਦੀ ਵੱਲੋਂ ਇਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਹਾਜ਼ਰ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਆਪਣੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਗਿਆ, ਜਿਸ ਅਨੁਸਾਰ ਇੰਜ. ਵਾਸੁਦੇਵ ਸ਼ਰਮਾ ਜਲੰਧਰ (ਮੁੱਖ ਸਰਪ੍ਰਸਤ), ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਅੰਮ੍ਰਿਤਸਰ ਸਾਹਿਬ (ਸਰਪ੍ਰਸਤ), ਇੰਜ. ਦਿਲਪ੍ਰੀਤ ਸਿੰਘ ਲੋਹਟ ਖਮਾਣੋਂ (ਸੂਬਾ ਪ੍ਰਧਾਨ), ਇੰਜ. ਕੁਲਬੀਰ ਸਿੰਘ ਬੈਨੀਪਾਲ ਲੁਧਿਆਣਾ (ਸੂਬਾ ਵਰਕਿੰਗ ਪ੍ਰਧਾਨ), ਇੰਜ. ਮਹਿੰਦਰ ਕੁਮਾਰ ਡਾਬੀ ਪਟਿਆਲਾ (ਸੂਬਾ ਜਨਰਲ ਸਕੱਤਰ), ਇੰਜ. ਰਾਜਿੰਦਰ ਕੁਮਾਰ ਗੌੜ ਐੱਸਏਐੱਸ ਨਗਰ (ਸੂਬਾ ਮੁੱਖ ਆਡੀਟਰ), ਇੰਜ. ਲਖਬੀਰ ਸਿੰਘ ਢਿੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ (ਆਡੀਟਰ), ਇੰਜ. ਗੁਰਵਿੰਦਰ ਸਿੰਘ ਬੇਦੀ ਲੁਧਿਆਣਾ (ਸੂਬਾ ਮੁੱਖ ਸਲਾਹਕਾਰ), ਇੰਜ. ਜਤਿੰਦਰ ਸਿੰਘ ਫਗਵਾੜਾ (ਵਧੀਕ ਜਨਰਲ ਸਕੱਤਰ), ਇੰਜ. ਵੀਕੇ ਕਪੂਰ ਜਲੰਧਰ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ, ਇੰਜ. ਰਾਜਿੰਦਰ ਕੁਮਾਰ ਕੱਕੜ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜ. ਭੁਪਿੰਦਰ ਸਿੰਘ ਸੈਣੀ ਚੰਡੀਗੜ੍ਹ, ਇੰਜ. ਮੋਹਨ ਸਿੰਘ ਸਹੋਤਾ ਲੁਧਿਆਣਾ, ਇੰਜ. ਥਰੂ ਰਾਮ ਬਿਜਲੀ ਵਿੰਗ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜ. ਪਰਵਿੰਦਰ ਕੁਮਾਰ ਫਗਵਾੜਾ, ਇੰਜ. ਦੀਦਾਰ ਸਿੰਘ ਬੰਗੜ ਹੁਸ਼ਿਆਰਪੁਰ, ਇੰਜ. ਹਰਜੀਤ ਸਿੰਘ ਬੈਨੀਪਾਲ ਪਟਿਆਲਾ, ਇੰਜ. ਸੁਖਦੇਵ ਸਿੰਘ ਫਗਵਾੜਾ, ਇੰਜ. ਸੰਤੋਖ ਸਿੰਘ ਸ਼ੰਮੀ ਮੋਗਾ, ਇੰਜ. ਸ਼ਰਨਜੀਤ ਸਿੰਘ ਚੰਦੀ ਅੰਮ੍ਰਿਤਸਰ ਸਾਹਿਬ (ਸਾਰੇ ਸਲਾਹਕਾਰ), ਇੰਜ. ਹਰਚਰਨ ਸਿੰਘ ਮਲੇਰਕੋਟਲਾ, ਇੰਜ. ਵਰਿੰਦਰ ਕੁਮਾਰ ਜਾਖੂ ਬਿਜਲੀ ਵਿੰਗ ਲੁਧਿਆਣਾ, ਇੰਜ. ਹਰਪ੍ਰੀਤ ਸਿੰਘ ਮੋਹਾਲੀ, ਇੰਜ. ਮਨਦੀਪ ਸਿੰਘ ਪਠਾਨਕੋਟ, ਇੰਜ. ਦਲਵੀਰ ਸਿੰਘ ਪੰਧੇਰ ਲੁਧਿਆਣਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਇੰਜ. ਸਰੂਪ ਸਿੰਘ ਨਿਗਾਹ ਲੁਧਿਆਣਾ, ਇੰਜ. ਗੁਰਪ੍ਰੀਤ ਸਿੰਘ ਫਗਵਾੜਾ, ਇੰਜ. ਕੁਮਾਰ ਗੌਰਵ ਪਟਿਆਲਾ, ਇੰਜ. ਸੰਦੀਪ ਸਿੰਘ ਬਿਜਲੀ ਵਿੰਗ ਲੁਧਿਆਣਾ (ਸਾਰੇ ਸੂਬਾ ਮੀਤ ਪ੍ਰਧਾਨ),ਇੰਜ. ਅਮਨਪ੍ਰੀਤ ਸਿੰਘ ਲੁਧਿਆਣਾ (ਪ੍ਰੈੱਸ ਸਕੱਤਰ), ਇੰਜ. ਲਵਪ੍ਰੀਤ ਸਿੰਘ ਫਿਰੋਜ਼ਪੁਰ (ਵਧੀਕ ਵਿੱਤ ਸਕੱਤਰ), ਇੰਜ. ਕਮਲਪ੍ਰੀਤ ਸਿੰਘ ਬਰਾੜ ਮੋਗਾ (ਜੱਥੇਬੰਦਕ ਸਕੱਤਰ), ਇੰਜ. ਬਿਕਰਮਜੀਤ ਸਿੰਘ ਐੱਸਡੀਈ ਪਟਿਆਲਾ (ਤਕਨੀਕੀ ਮੀਡੀਆ ਸਲਾਹਕਾਰ), ਇੰਜ. ਚੰਦਰ ਸ਼ੇਖਰ ਫਾਜ਼ਿਲਕਾ (ਤਕਨੀਕੀ ਸਲਾਹਕਾਰ), ਇੰਜ. ਗੁਰਜੀਤ ਸਿੰਘ ਤਰਨਤਾਰਨ, ਇੰਜ. ਰਾਹੁਲ ਜਲੰਧਰ, ਇੰਜ. ਜੀਵਨਜੋਤ ਸਿੰਘ ਸੰਗਰੂਰ, ਇੰਜ. ਰਾਜ ਕੁਮਾਰ ਲੁਧਿਆਣਾ, ਇੰਜ, ਦੀਪਕ ਪਠਾਨਕੋਟ, ਇੰਜ, ਰਾਜੀਵ ਗੁਪਤਾ ਚੰਡੀਗੜ੍ਹ, ਇੰਜ. ਪ੍ਰਭਜੋਤ ਸਿੰਘ ਬਠਿੰਡਾ (ਸਾਰੇ ਸੰਯੁਕਤ ਸਕੱਤਰ), ਇੰਜ. ਬਲਜੀਤ ਸਿੰਘ ਰੂਪਨਗਰ (ਪ੍ਰਚਾਰ ਸਕੱਤਰ), ਇੰਜ. ਗੁਰਪ੍ਰੀਤ ਸਿੰਘ ਧੀਰ ਲੁਧਿਆਣਾ (ਮੁੱਖ ਦਫਤਰ ਸਕੱਤਰ) ਇਨ੍ਹਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਇੰਜ. ਜਸਬੀਰ ਸਿੰਘ ਧਨੋਂ ਸਰਕਲ ਪ੍ਰਧਾਨ ਪਟਿਆਲਾ-2 (ਫਤਹਿਗੜ੍ਹ ਸਾਹਿਬ), ਇੰਜ. ਰਾਜਿੰਦਰ ਪਾਠਕ, ਇੰਜ. ਹਰਵਿੰਦਰ ਸਿੰਘ ਮਹਿਦੂਦਾਂ, ਇੰਜ. ਤਰਲੋਚਨ ਸਿੰਘ, ਇੰਜ. ਅਮਿਤ ਕੁਮਾਰ, ਇੰਜ. ਚਰਨ ਸਿੰਘ ਗਿੱਲ ਮਲੇਰਕੋਟਲਾ, ਇੰਜ. ਕਰਮਜੀਤ ਸਿੰਘ ਲੁਧਿਆਣਾ, ਇੰਜ. ਗੁਰਸ਼ਰਨ ਸਿੰਘ ਲੁਧਿਆਣਾ, ਇੰਜ. ਰਵਿੰਦਰ ਸਿੰਘ ਦੋਰਾਹਾ ਸਮੇਤ ਜਥੇਬੰਦੀ ਦੇ ਬਹੁਤ ਸਾਰੇ ਮੈਂਬਰ ਤੇ ਸਰਕਲ ਆਹੁਦੇਦਾਰ ਸ਼ਾਮਲ ਹੋਏ।