ਐੱਨਆਰਆਈ ਬਹਾਦਰ ਸਿੰਘ ਦਾ ਬਲੱਡ ਬੈਂਕ ਪੁੱਜਣ ‘ਤੇ ਕੀਤਾ ਸਵਾਗਤ
ਪ੍ਰਸਿੱਧ ਸਮਾਜ ਸੇਵਕ ਐੱਨ.ਆਰ.ਆਈ. ਸ. ਬਹਾਦਰ ਸਿੰਘ ਦਾ ਬਲੱਡ ਬੈਂਕ ਪੁੱਜਣ ‘ਤੇ ਕੀਤਾ ਸਵਾਗਤ
Publish Date: Fri, 27 Feb 2026 07:15 PM (IST)
Updated Date: Fri, 27 Feb 2026 07:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਰਦੇਸ ਦੀ ਧਰਤੀ ‘ਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਸੇਵਾ ਦੇ ਪੁੰਜ ਯੂਐੱਸਏ ਨਿਵਾਸੀ ਉਦਯੋਗਪਤੀ ਬਹਾਦਰ ਸਿੰਘ ਨੇ ਬਲੱਡ ਬੈਂਕ, ਫਗਵਾੜਾ ਦਾ ਦੌਰਾ ਕੀਤਾ ਤੇ ਬਲੱਡ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਪ੍ਰਤੀ ਸੰਤੁਸ਼ਟਤਾ ਪ੍ਰਗਟਾਈ। ਬਹਾਦਰ ਸਿੰਘ ‘ਵਨ ਬੀਟ ਮੈਡੀਕਲ ਗਰੁੱਪ ਅਮਰੀਕਾ’ ਦੇ ਸੰਸਥਾਪਕ ਹਨ ਤੇ ਉਹ ਭਾਰਤ ਖ਼ਾਸ ਕਰਕੇ ਯੂਪੀ ਤੇ ਪੰਜਾਬ ਵਿਚ ਮੁਫ਼ਤ ਸਿਹਤ ਸੇਵਾਵਾਂ ਦਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੀ ਸੰਸਥਾ ਵੱਲੋਂ ਭੀਰਾ ਖੇੜੀ (ਯੂਪੀ) ਵਿਖੇ ਮੈਡੀਕਲ ਕਾਲਜ, ਚੈਰੀਟੇਬਲ ਹਸਪਤਾਲ, ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ। ਚੈਰੀਟੇਬਲ ਹਸਪਤਾਲ ਵਿਚ ਹਰ ਇਕ ਦਾ ਮੁਫ਼ਤ ਇਲਾਜ, ਭੋਜਨ, ਸਰਜਰੀ ਆਦਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਭੀਰਾ ਖੇੜੀ ‘ਚ ਚੈਰੀਟੇਬਲ ਹਸਪਤਾਲ, ਅੱਖਾਂ ਦਾ ਹਸਪਤਾਲ, ਬਲੱਡ ਬੈਂਕ ਦੇ ਨਾਲ-ਨਾਲ ਚਮਕੌਰ ਸਾਹਿਬ (ਪੰਜਾਬ) ’ਚ ਅੱਖਾਂ ਦਾ ਹਸਪਤਾਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਬਲੱਡ ਬੈਂਕ ‘ਚ ਪੁੱਜੇ ਬਹਾਦਰ ਸਿੰਘ ਨੂੰ ਦੁਸ਼ਾਲਾ, ਯਾਦਗਾਰੀ ਚਿੰਨ੍ਹ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਭੇਟ ਕੀਤਾ ਗਿਆ। ਉਨ੍ਹਾਂ ਨੇ ਬਲੱਡ ਬੈਂਕ ਨੂੰ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਸਮੇਂ ਬਲੱਡ ਬੈਂਕ ਸਟਾਫ਼ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ।