- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ ਇਸੇ

-ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
ਇਸੇ ਕਾਲਜ ਦੇ ਮੈਦਾਨ ਤੋਂ ਖੇਡ ਜੀਵਨ ਸ਼ੁਰੂ ਕੀਤਾ : ਚੀਮਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਰਣਧੀਰ ਕਾਲਜ ਕਪੂਰਥਲਾ ਵਿਖੇ 1970-80 ਦੌਰਾਨ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ ਬਲਦੇਵ ਸਿੰਘ ਬਾਜਵਾ ਜਰਮਨੀ ਵਾਲਿਆਂ ਦੇ ਯਤਨਾਂ ਸਦਕਾ ਵੀਰਵਾਰ ਨੂੰ ਮੁੜ ਸਰਕਾਰੀ ਰਣਧੀਰ ਕਾਲਜ ਵਿਖੇ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਕਾਲਜ ਜੀਵਨ ਨਾਲ ਜੁੜੀਆਂ ਹੋਣਗੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਇਕ ਵਾਰ ਫਿਰ ਕਾਲਜ ਦੀ ਉਸੇ ਕੰਟੀਨ ਵਿਚ ਚਾਹ ਤੇ ਸਮੌਸਿਆਂ ਦੀ ਸਾਂਝ ਪਾ ਕੇ ਕੁਝ ਸਮੇਂ ਲਈ ਮੁੜ ਅਤੀਤ ਵਿਚ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਕਾਲਜ ਦੇ ਜੀਵਨ ਤੇ ਮੌਜੂਦਾ ਜ਼ਿੰਦਗੀ ਦੇ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਤੇ ਕਾਲਜ ਜੀਵਨ ਦੀਆਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਕਾਲਜ ਜੀਵਨ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਹਾਸੇ-ਠੱਠੇ ਵੀ ਕੀਤੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਰਣਧੀਰ ਕਾਲਜ ਦੀ ਬਾਸਕਿਟਬਾਲ ਗਰਾਊਂਡ ਤੋਂ ਆਪਣੇ ਖੇਡ ਜੀਵਨ ਦੀ ਆਰੰਭਤਾ ਕੀਤੀ ਸੀ ਤੇ ਅੱਜ ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਉਸੇ ਕਾਲਜ ਤੇ ਉਸੇ ਗਰਾਊਂਡ ਵਿਚ ਪੈਰ ਰੱਖਿਆ ਤਾਂ ਉਹ ਪੁਰਾਣੇ ਦਿਨ ਯਾਦ ਆ ਗਏ। ਉਨ੍ਹਾਂ ਕਾਲਜ ਦਿਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਆਪਣੇ ਪਿੰਡ ਦਬੂਲੀਆਂ ਤੋਂ ਸਾਈਕਲ ’ਤੇ ਕਾਲਜ ਆਉਂਦੇ ਸਨ। ਪਹਿਲਾਂ ਸਵੇਰ ਸਮੇਂ ਪ੍ਰੈਕਟਿਸ ਕਰਦੇ ਸਨ ਤੇ ਫਿਰ ਕਾਲਜ ਵਿਚ ਹੀ ਕੱਪੜੇ ਬਦਲ ਕੇ ਪੜ੍ਹਾਈ ਕਰਦੇ ਸਨ ਤੇ ਫਿਰ ਪਿੰਡ ਦਬੂਲੀਆਂ ਜਾਣ ਤੋਂ ਬਾਅਦ ਸ਼ਾਮ ਸਮੇਂ ਫਿਰ ਪ੍ਰੈਕਟਿਸ ਕਰਨ ਵਾਸਤੇ ਸਾਈਕਲ ’ਤੇ ਆਉਂਦੇ ਸਨ। ਬਲਦੇਵ ਸਿੰਘ ਬਾਜਵਾ ਜਰਮਨੀ ਨੇ ਕਿਹਾ ਕਿ ਅੱਜ ਆਪਣੇ ਕਾਲਜ ਜੀਵਨ ਦੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਕਈ ਦਹਾਕਿਆਂ ਬਾਅਦ ਉਹ ਪੁਰਾਣੇ ਜਵਾਨੀ ਵਾਲੇ ਦਿਨ ਯਾਦ ਹੋ ਗਏ ਹਨ ਕਿ ਕਿਵੇਂ ਉਹ ਕਾਲਜ ਦੀ ਇਸੇ ਕੰਟੀਨ ਵਿਚ ਬੈਠ ਕੇ ਹਾਸੇ-ਠੱਠੇ ਤੇ ਮਖੌਲ ਕਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਰਿਆਂ ਦੀ ਸਲਾਹ ਦੇ ਨਾਲ ਇਕ ਸੰਸਥਾ ਦਾ ਗਠਨ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਮੀਟਿੰਗਾਂ ਕਰਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਉਮਰ ਦੇ ਇਸ ਪੜਾਅ ’ਤੇ ਹਾਂ ਤੇ ਸਾਰੇ ਕਈ ਸਾਲਾਂ ਬਾਅਦ ਮੁੜ ਮੰਚ ’ਤੇ ਇਕੱਠੇ ਹੋਏ ਹਾਂ। ਇਸ ਤੋਂ ਚੰਗਾ ਮੌਕਾ ਕੀ ਹੋ ਸਕਦਾ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮਲਵਿੰਦਰ ਸਿੰਘ ਮੰਮੂ ਚਾਹਲ ਨੇ ਕਿਹਾ ਕਿ ਅੱਜ ਉਹ ਕਈ ਸਾਲਾਂ ਬਾਅਦ ਕਾਲਜ ਵਿਖੇ ਆਏ ਹਨ, ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੇ ਸਮੇਂ ਉਹ ਸਵੇਰੇ ਘਰ ਦਾ ਖੇਤੀਬਾੜੀ ਦਾ ਕੰਮ ਨਿਬੇੜ ਕੇ ਕਾਲਜ ਆਉਂਦੇ ਸਨ ਤੇ ਫਿਰ ਸ਼ਾਮ ਸਮੇਂ ਜਾ ਕੇ ਖੇਤੀਬਾੜੀ ਦਾ ਕੰਮ ਕਰਦੇ ਸਨ, ਉਸ ਸਮੇਂ ਦੌਰਾਨ 25 ਪੈਸੇ ਦਾ ਇਕ ਸਮੋਸਾ ਮਿਲ ਜਾਂਦਾ ਸੀ। ਉਹ ਖੁਸ਼ੀ ਤੇ ਅਹਿਸਾਸ ਅੱਜ ਕਿੱਥੇ ਮਿਲਦੇ ਹਨ। ਉਹ ਸਮਾਂ ਜਿਹੜਾ ਲੰਘ ਗਿਆ ਵਾਪਸ ਨਹੀਂ ਆਉਣਾ। ਉਸ ਸਮੇਂ ਪੀਆਰਟੀਸੀ ਦੀਆਂ ਬੱਸ ਪਿੰਡਾਂ ਦੇ ਵਿਦਿਆਰਥੀਆਂ ਦੀ ਕਾਲਜ ਆਉਣ ਜਾਣ ਦੀ ਲਾਈਫ ਲਾਈਨ ਹੁੰਦੀ ਸੀ। ਸਾਰੇ ਹੀ ਬੁਲਾਰਿਆਂ ਨੇ ਬਲਦੇਵ ਸਿੰਘ ਬਾਜਵਾ ਜਰਮਨੀ ਦਾ ਇਸ ਪਹਿਲਕਦਮੀ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬਲਦੇਵ ਸਿੰਘ ਬਾਜਵਾ, ਸੱਜਣ ਸਿੰਘ ਚੀਮਾ, ਮਲਵਿੰਦਰ ਸਿੰਘ ਮੰਮੂ ਚਾਹਲ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਸੁਖਵੰਤ ਸਿੰਘ ਪੱਡਾ ਜਰਮਨੀ, ਮਾਸਟਰ ਭੁਪਿੰਦਰ ਸਿੰਘ ਮੋਠਾਂਵਾਲ, ਗੁਰਦੀਪ ਸਿੰਘ, ਡਿੰਪਲ ਕੁਮਾਰ ਮੁਸਤਾਬਾਦ, ਜਗਤਾਰ ਸਿੰਘ ਸੰਘਾ ਕਾਲਾ ਸੰਘਿਆ, ਬਲਵੰਤ ਸਿੰਘ ਔਜਲਾ ਜਾਤੀਕੇ, ਮੁਕੇਸ਼ ਡੋਗਰ, ਜਸਪਾਲ ਕਾਲੀਆ, ਰਾਜੀਵ ਸੱਚਦੇਵਾ, ਪਰਵਿੰਦਰ ਸਿੰਘ, ਰਾਜੀਵ ਤਲਵਾਰ, ਜਸਵੰਤ ਸਿੰਘ, ਭਾਗ ਚੰਦ, ਵੇਦ ਪ੍ਰਕਾਸ਼, ਮਨਜੀਤ ਸਿੰਘ, ਨਰੋਤਮ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ, ਪਿਆਰਾ ਸਿੰਘ ਥਿੰਦ, ਸੁਖਵਿੰਦਰ ਸਿੰਘ ਮੋਮੀ ਕਵਿਸ਼ਰ, ਅਵਤਾਰ ਸਿੰਘ, ਬਲਵੀਰ ਸਿੰਘ ਮੋਮੀ, ਨਰਿੰਦਰਜੀਤ ਸਿੰਘ, ਦਾਰਾ ਸਿੰਘ ਬੂਲਪੁਰ, ਕੁਲਵਿੰਦਰ ਸਿੰਘ ਚਾਹਲ, ਬਲਵੀਰ ਸੰਧਾ ਡਡਵਿੰਡੀ, ਰਾਜ ਬਹਾਦਰ ਸਿੰਘ ਡਡਵਿੰਡੀ, ਰੋਸ਼ਨ ਲਾਲ ਡਡਵਿੰਡੀ, ਗਿਆਨੀ ਜਰਨੈਲ ਸਿੰਘ ਮੋਠਾਂਵਾਲ, ਮੱਖਣ ਲਾਲ ਪਟਵਾਰੀ, ਰਾਮੇਸ਼ ਲਾਲ, ਜਸਵੰਤ ਸਿੰਘ, ਹਰਵਿੰਦਰ ਸਿੰਘ, ਮਨਜੀਤ ਪਾਲ ਸਿੰਘ, ਬਲਦੇਵ ਸਿੰਘ ਟੀਟਾ, ਰਣਧੀਰ ਸਿੰਘ, ਗਨੀਸ਼ ਗੁਪਤਾ, ਹਰਜਿੰਦਰ ਪਾਲ ਸਿੰਘ, ਬਿੱਕਰ ਸਿੰਘ ਪੱਤੜ, ਸਤਨਾਮ ਸਿੰਘ ਬਾਜਵਾ, ਵਿਨੇ, ਲਖਬੀਰ ਸਿੰਘ ਰਤਨਪਾਲ ਆਦਿ ਹਾਜ਼ਰ ਸਨ।