ਰਾਣਾ ਗੁਰਜੀਤ ਸਿੰਘ ਯੂਪੀ ਲਈ ਏਆਈਸੀਸੀ ਅਬਜ਼ਰਵਰ ਨਿਯੁਕਤ
ਰਾਣਾ ਗੁਰਜੀਤ ਸਿੰਘ ਉੱਤਰ ਪ੍ਰਦੇਸ਼ ਲਈ ਏਆਈਸੀਸੀ ਅਬਜ਼ਰਵਰ ਨਿਯੁਕਤ
Publish Date: Sun, 25 Jan 2026 08:59 PM (IST)
Updated Date: Sun, 25 Jan 2026 09:01 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸੰਗਠਨਾਤਮਕ ਨਵਜਾਗਰਣ ਅਭਿਆਨ ਦੇ ਤਹਿਤ ਪਾਰਟੀ ਦੀ ਬਣਤਰ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਫੈਸਲੇ ਅਧੀਨ ਕਾਂਗਰਸ ਹਾਈਕਮਾਨ ਨੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ (ਡੀਸੀਸੀ) ਦੇ ਪ੍ਰਧਾਨਾਂ ਦੀ ਚੋਣ ਲਈ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦਾ ਅਬਜ਼ਰਵਰ ਨਿਯੁਕਤ ਕੀਤਾ ਹੈ। ਇਸ ਅਹਿਮ ਜ਼ਿੰਮੇਵਾਰੀ ਲਈ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ’ਤੇ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਪੱਕਾ ਵਿਸ਼ਵਾਸ ਜਤਾਇਆ ਕਿ ਇਹ ਮਹੱਤਵਪੂਰਨ ਪਹਿਲ ਜੜ੍ਹਾਂ ਪੱਧਰ ’ਤੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰੇਗੀ। ਰਾਣਾ ਗੁਰਜੀਤ ਸਿੰਘ ਨੇ ਆਸ ਜਤਾਈ ਕਿ ਸੰਗਠਨਾਤਮਕ ਨਵਜਾਗਰਣ ਅਭਿਆਨ ਦੇ ਅਧੀਨ ਉੱਤਰ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਏਗੀ ਤੇ ਜੜ੍ਹਾਂ ਪੱਧਰ ਦੇ ਕੈਡਰ ਨੂੰ ਵਧੇਰੇ ਸਸ਼ਕਤੀਕਰਨ ਮਿਲੇਗਾ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਰਾਜਨੀਤਿਕ ਸਥਿਤੀ ਹੋਰ ਮਜ਼ਬੂਤ ਹੋਵੇਗੀ।