ਮੀਂਹ, ਝੱਖੜ੍ਹ ਤੇ ਹਨੇਰੀ ਨਾਲ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ
ਮੀਂਹ, ਝੱਖੜ੍ਹ ਅਤੇ ਹਨੇਰੀ ਨਾਲ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ, ਮਜ਼ਦੂਰ ਅਤੇ ਘਰੇਲੂ ਔਰਤਾਂ ਵੀ ਪਰੇਸ਼ਾਨ
Publish Date: Tue, 31 Mar 2026 08:33 PM (IST)
Updated Date: Tue, 31 Mar 2026 08:37 PM (IST)
ਪਰਮਜੀਤ ਸਿੰਘ, ਕੁਲਬੀਰ ਮਿੰਟੂ, ਪੰਜਾਬੀ ਜਾਗਰਣ ਡਡਵਿੰਡੀ/ਸੁਲਤਾਨਪੁਰ ਲੋਧੀ : ਹਾਲੀਆ ਮੀਂਹ, ਤੇਜ਼ ਝੱਖੜ੍ਹ ਤੇ ਹਨੇਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਫਸਲਾਂ ਨੂੰ ਹੋਏ ਨੁਕਸਾਨ ਨੇ ਅੰਨਦਾਤਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ ਤੇ ਉਨ੍ਹਾਂ ਦੇ ਆਰਥਿਕ ਹਲਾਤਾਂ ਤੇ ਵੀ ਅਸਰ ਪਿਆ ਹੈ। ਦੂਜੇ ਪਾਸੇ, ਮਜ਼ਦੂਰ ਵਰਗ ਵੀ ਇਸ ਮੌਸਮੀ ਮਾਰ ਤੋਂ ਬਚ ਨਹੀਂ ਸਕਿਆ। ਮੀਂਹ ਕਾਰਨ ਕੰਮ ਬੰਦ ਹੋਣ ਨਾਲ ਦਿਹਾੜੀਦਾਰ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਤੇ ਘਰੇਲੂ ਔਰਤਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ, ਤੇਲ ਤੇ ਗੈਸ ਦੀ ਸਮੱਸਿਆ ਕਾਰਨ ਰੋਟੀ ਪਕਾਉਣ ਤੇ ਪਰਿਵਾਰ ਨੂੰ ਖਾਣਾ ਖੁਆਉਣ ਵਿਚ ਪਹਿਲਾਂ ਹੀ ਕਾਫੀ ਦਿਕਤਾਂ ਆ ਰਹੀਆਂ ਹਨ ਪਰ ਬੇਵਕਤੀ ਖਰਾਬ ਮੌਸਮ ਨੇ ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਤੇ ਅਸਰ ਪਾਇਆ ਹੈ ਤੇ ਲੋਕ ਸਰਕਾਰ ਤੋਂ ਰਾਹਤ ਤੇ ਸਹਾਇਤਾ ਦੀ ਉਮੀਦ ਕਰ ਰਹੇ ਹਨ।