ਐੱਸਡੀ ਕਾਲਜ ’ਚ ਏਡਜ਼ ਜਾਗਰੂਕਤਾ 'ਤੇ ਕੁਇਜ਼ ਮੁਕਾਬਲੇ ਕਰਵਾਏ
ਐੱਸ ਡੀ ਕਾਲਜ ’ਚ ਏਡਜ਼ ਜਾਗਰੂਕਤਾ 'ਤੇ ਕੁਇਜ਼ ਮੁਕਾਬਲੇ
Publish Date: Sun, 08 Feb 2026 10:03 PM (IST)
Updated Date: Sun, 08 Feb 2026 10:05 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਕਾਲਜ ਫਾਰ ਵੂਮੈਨ ਦੇ ਰੈੱਡ ਰਿਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਐੱਚਆਈਵੀ (ਏਡਜ਼ ਜਾਗਰੂਕਤਾ) ਸਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਐੱਚਆਈਵੀ/ਏਡਜ਼ ਨਾਲ ਸਬੰਧਤ ਕਾਰਨਾਂ, ਰੋਕਥਾਮ ਤੇ ਗਲਤ ਧਾਰਨਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਤੇ ਸਿੱਖਿਅਤ ਕਰਨਾ ਰਿਹਾ। ਇਕ ਸਖ਼ਤ ਤੇ ਦਿਲਚਸਪ ਮੁਕਾਬਲੇ ਤੋਂ ਬਾਅਦ ਟੀਮ ਏ ਜੇਤੂ ਬਣ ਕੇ ਉਭਰੀ। ਸ਼ਿਵਾਨੀ, ਮਨਮੀਤ ਕੌਰ ਤੇ ਕਾਜਲ ਜੇਤੂ ਟੀਮ ਦਾ ਹਿੱਸਾ ਰਹੀਆਂ। ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਸਰਟੀਫਿਕੇਟ ਦਿੱਤੇ ਗਏ। ਮੈਡਮ ਸੁਨੀਤਾ ਕਲੇਰ ਨੇ ਸਮਾਗਮ ਦੀ ਅਗਵਾਈ ਦੇ ਨਾਲ ਕੁਇਜ਼ ਦਾ ਕੁਸ਼ਲਤਾ ਨਾਲ ਸੰਚਾਲਨ ਵੀ ਕੀਤਾ। ਇਸ ਮੌਕੇ ਮੈਡਮ ਸੋਨਮਪ੍ਰੀਤ ਕੌਰ, ਹਰਲੀਨ ਕੌਰ, ਮੈਡਮ ਰਾਜਵਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।