ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਲ੍ਹ
ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਲ੍ਹ ਨੂੰ
Publish Date: Fri, 20 Feb 2026 07:00 PM (IST)
Updated Date: Fri, 20 Feb 2026 07:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਕਲਾ ਤੇ ਸਾਹਿਤ ਕੇਂਦਰ ਫਗਵਾੜਾ ਵੱਲੋਂ ਸ਼ਹਿਰ ਦੀਆਂ ਹੋਰ ਸਮਾਜਿਕ, ਸਾਹਿਤਕ, ਸੱਭਿਆਚਾਰਕ, ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 21 ਫਰਵਰੀ, ਦਿਨ ਸ਼ਨੀਵਾਰ ਨੂੰ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕਰਵਾਇਆ ਜਾਏਗਾ, ਜਿਸ ਵਿਚ ਵੱਡੀ ਗਿਣਤੀ ‘ਚ ਵਿਦਿਆਰਥੀ ਤੇ ਅਧਿਆਪਕ ਵੀ ਸ਼ਾਮਲ ਹੋਣਗੇ। ਇਹ ਮਾਰਚ ਸਵੇਰੇ 10 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਤੋਂ ਸ਼ੁਰੂ ਹੋਏਗਾ ਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਸੈਂਟਰਲ ਟਾਊਨ, ਗੁੜ ਮੰਡੀ, ਗਾਂਧੀ ਚੌਂਕ, ਝਟਕਈ ਚੌਂਕ, ਗਊਸ਼ਾਲਾ ਰੋਡ, ਆਰੀਆ ਹਾਈ ਸਕੂਲ ਛੱਤੀ ਖੂਹੀ, ਬੋਹੜ ਵਾਲਾ ਚੌਂਕ, ਪੁਰਾਣਾ ਡਾਕਖਾਨਾ ਰੋਡ ਵਿਚੋਂ ਹੁੰਦਾ ਹੋਇਆ ਮੁੜ ਬਲੱਡ ਬੈਂਕ ਦੇ ਨੇੜੇ ਪਰਸ਼ੂਰਾਮ ਪਾਰਕ ਗੁਰੂ ਹਰਿਗੋਬਿੰਦ ਨਗਰ ਵਿਖੇ ਪੁੱਜੇਗਾ, ਜਿਥੇ ਸਕੂਲ ਦੇ ਵਿਦਿਆਰਥੀਆਂ ਦੇ ਕਵਿਤਾ ਗਾਇਣ/ਉਚਾਰਣ ਮੁਕਾਬਲੇ ਹੋਣਗੇ। ਇਸ ਮਾਰਚ ਨੂੰ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਝੰਡੀ ਦਿਖਾ ਕੇ ਰਵਾਨਾ ਕਰਨਗੇ ਤੇ ਵਿਸ਼ੇਸ਼ ਤੌਰ ‘ਤੇ ਹਰਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਏਡੀਸੀ-ਕਮ-ਕਮਿਸ਼ਨਰ ਸ਼ਿਖਾ ਭਗਤ, ਮੈਡਮ ਮਾਧਵੀ ਸ਼ਰਮਾ ਐੱਸਪੀ, ਕੇਕੇ ਸਰਦਾਨਾ ਚੇਅਰਮੈਨ ਬਲੱਡ ਬੈਂਕ, ਰਾਮ ਪਾਲ ਉੱਪਲ ਮੇਅਰ, ਜਸ਼ਨਜੀਤ ਸਿੰਘ ਐੱਸਡੀਐੱਮ ਫਗਵਾੜਾ, ਜਸਵਿੰਦਰ ਸਿੰਘ ਤਹਿਸੀਲਦਾਰ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਸ਼ਾਮਲ ਹੋਣਗੇ। ਇਹ ਜਾਣਕਾਰੀ ਪ੍ਰਬੰਧਕ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਮੰਚ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਦਿੱਤੀ।