ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਦਿਸ਼ਾ ਨੇ ਕਰਵਾਇਆ ਸਮਾਗਮ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਦਿਸ਼ਾ ਵਲੋਂ 'ਆਓ ਕਰੀਏ ਜ਼ਿੰਦਗੀ ਦੀ ਨਵੀਂ ਸ਼ੁਰੂਆਤ' ਸਬੰਧੀ ਸਮਾਗਮ
Publish Date: Thu, 19 Mar 2026 09:45 PM (IST)
Updated Date: Thu, 19 Mar 2026 09:49 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਦਿਸ਼ਾ ਜਲੰਧਰ ਦੀ ਦੇਖਰੇਖ ਹੇਠ ਚੱਲ ਰਹੀ ਪੀਆਈ ਸ੍ਰੀ ਭਾਰਦਵਾਜ ਗ੍ਰਾਮ ਉਦਯੋਗ ਸੇਵਾ ਸੰਸਥਾਨ ਵੱਲੋਂ ਮੰਗ ਕਲੋਨੀ ਕਪੂਰਥਲਾ ਵਿਚ ਪ੍ਰੋਜੈਕਟ ਮੈਨੇਜਰ ਕਰਮਜੀਤ ਕੌਰ ਦੀ ਅਗਵਾਈ ਹੇਠ ਇਕ ਸਮਾਗਮ ਆਓ ਕਰੀਏ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਟਾਫ਼ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਆਗੂ ਗਗਨ ਵਾਲੀਆ ਨੇ ਹਾਜ਼ਰਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਤੇ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਕਰਵਾਉਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜੀ ਨਸ਼ੇ ਦੇ ਕੋਹੜ ਤੋਂ ਬਚ ਸਕੇ। ਇਸ ਮੌਕੇ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਨੂੰ ਵਾਪਸ ਸਿਹਤਮੰਦ ਜੀਵਨ ਜਿਊਣ ਲਈ ਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਉਨ੍ਹਾਂ ਐੱਚਆਈਵੀ/ਏਡਜ਼ ਦੀ ਵੀ ਜਾਣਕਾਰੀ ਦਿੱਤੀ ਤੇ ਸਭ ਨੂੰ ਐੱਚਆਈਵੀ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਲੋਕਾਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਤੇ ਇਸ ਮੌਕੇ ਨਸ਼ੇ ਤੇ ਇਕ ਕਵਿਤਾ ਵੀ ਬੋਲੀ ਗਈ। ਇਸ ਤੋਂ ਇਲਾਵਾ ਤਖ਼ਤੀਆਂ ਤੇ ਸਲੋਗਨ ਲਿਖ ਕੇ ਲੋਕ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਵੀ ਕੀਤਾ ਗਿਆ। ਸਮਾਗਮ ਵਿਚ ਆਏ ਪਤਵੰਤੇ ਸੱਜਣਾਂ ਤੇ ਖੇਡਾਂ ਵਿਚ ਜੇਤੂ ਰਹਿਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਤਰਸੇਮ ਲਾਲ, ਗੁਰਦੀਪ ਸਿੰਘ ਭੰਡਾਲ, ਅਮਨਜੋਤ ਸਿੰਘ ਵਾਲੀਆ, ਸੇਵਾ ਮੁਕਤ ਏਐੱਸਆਈ ਸਵਰਨ ਸਿੰਘ, ਮੇਜਰ ਸਿੰਘ, ਧਰਮਿੰਦਰ, ਲਵਲੀ, ਬਾਬਾ ਬਿੱਟੂ ਸ਼ਾਹ, ਅਸ਼ੋਕ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ, ਨੰਦਨੀ, ਸੁਮਨ, ਮਨਜੀਤ ਕੌਰ, ਵੀਨਾ, ਅੰਮ੍ਰਿਤ, ਮੁਖ਼ਤਿਆਰ ਤੇ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ।