ਨੰਬਰਦਾਰਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਨੇ ਡੀ.ਸੀ ਬਾਂਸਲ ਨੂੰ ਸੌਂਪਿਆ ਮੰਗ ਪੱਤਰ
Publish Date: Fri, 10 Apr 2026 09:57 PM (IST)
Updated Date: Fri, 10 Apr 2026 09:59 PM (IST)

ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਵੱਲੋਂ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਮੂਹ ਨੰਬਰਦਾਰ ਸਮਾਜ ਅਤੇ ਪ੍ਰਸ਼ਾਸਨ ਦੀ ਕੜੀ ਵਜੋਂ ਕੰਮ ਕਰਦੇ ਹੋਏ ਆਪਣੀ ਸੇਵਾ ਨਿਭਾ ਰਹੇ ਹਨ ਪਰ ਮੌਜੂਦਾ ਸਮੇਂ ਵਿੱਚ ਨੰਬਰਦਾਰਾਂ ਨੂੰ ਦਿੱਤਾ ਜਾ ਰਿਹਾ ਮਿਹਨਤਾਨਾ ਭੱਤਾ ਤੇ ਹੋਰ ਸਹੂਲਤਾਂ ਬਹੁਤ ਹੀ ਘੱਟ ਹਨ। ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ, ਨੰਬਰਦਾਰਾਂ ਨੂੰ ਸੂਬੇ ਅੰਦਰ ਟੋਲ ਟੈਕਸ ਤੇ ਬੱਸ ਕਿਰਾਇਆ ਤੋਂ ਛੋਟ ਦਿੱਤੀ ਜਾਵੇ, ਨੰਬਰਦਾਰਾਂ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਨੰਬਰਦਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਤਹਿਸੀਲ ਪੱਧਰ ’ਤੇ ਬੈਠਣ ਵਾਸਤੇ ਕਮਰੇ ਦਿੱਤੇ ਜਾਣ, ਪੰਜਾਬ ਲੈਂਡ ਰੈਵੀਨਿਊ ਐਕਟ ਦੇ ਸੈਕਸ਼ਨ 28 ਤੇ ਮਾਲ ਪੁਨਰਵਾਸ ਡਿਸਾਸਟਰਮੈਂਟ ਵਿਭਾਗ (ਭੋ ਮਾਲੀਆ ਸ਼ਾਖਾ) ਦੇ ਪੱਤਰ ਅਨੁਸਾਰ ਨੰਬਰਬਦਾਰਾਂ ਦੇ ਲੜਕੇ ਨੂੰ ਮ੍ਰਿਤਕ ਨੰਬਰਦਾਰ ਦੀ ਜਗ੍ਹਾ ਤਰਜੀਹ ਦਿੱਤੀ ਜਾਵੇ। ਗੁਆਂਢੀ ਸੂਬਿਆਂ ਹਰਿਆਣਾ ਦੇ ਅਨੁਸਾਰ ਨੰਬਰਦਾਰਾਂ ਦਾ 5 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਖਾਲੂ ਜਿਲਾ ਮੀਤ ਪ੍ਰਧਾਨ, ਸੁਰਜੀਤ ਸਿੰਘ ਦੋਲੋਵਾਲ ਸੀਨੀ. ਮੀਤ ਪ੍ਰਧਾਨ, ਗੁਰਬਖਸ਼ ਸਿੰਘ ਬਾਦਸ਼ਾਹਪੁਰ, ਕਮਲਜੀਤ ਸਿੰਘ ਖੈੜਾ ਦੋਨਾ, ਗੁਰਮੀਤ ਸਿੰਘ ਹਮੀਰਾ, ਸੁੱਚਾ ਸਿੰਘ, ਕੁਲਦੀਪ ਕੁਮਾਰ ਮੁਰਾਰ, ਸੁਖਵਿੰਦਰ ਸਿੰਘ ਡੋਗਰਾਂਵਾਲ, ਅਸ਼ੋਕ ਕੁਮਾਰ ਕਪੂਰਥਲਾ, ਹਰਦੇਵ ਸਿੰਘ ਭੀਲਾ, ਬੂਟਾ ਸਿੰਘ ਠੀਕਰੀਵਾਲ, ਬਲਵੀਰ ਸਿੰਘ ਠੀਕਰੀਵਾਲ, ਕੇਵਲ ਸਿੰਘ, ਸਾਧੂ ਸਿੰਘ, ਹਰਭਜਨ ਸਿੰਘ ਫੂਲੇਵਾਲ, ਹਰਭਜਨ ਸਿੰਘ ਕਾਂਜਲੀ, ਦੀਦਾਰ ਸਿੰਘ ਡੈਣਵਿੰਡ, ਜਤਿੰਦਰ ਸਿੰਘ ਬਰਿੰਦਪੁਰ, ਬਚਿੱਤਰ ਸਿੰਘ ਧੁਆਂਖੇ ਜਗੀਰ, ਲਖਵਿੰਦਰ ਸਿੰਘ ਭਵਾਨੀਪੁਰ, ਅਮਰੀਕ ਸਿੰਘ ਖੁਖਰੈਣ ਆਦਿ ਹਾਜ਼ਰ ਸਨ।