ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Wed, 11 Feb 2026 07:26 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ: 11ਕੇਪੀਟੀ17 ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਕਰਨੈਲ ਸਿੰਘ ਅਤੇ ਮੌਜੂਦ ਸਮੂਹ ਮੈਂਬਰ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਗੁਰੂਦੁਆਰਾ ਬੇਬੇ ਨਾਨਕੀ ਵਿੱਖੇ ਹੋਈ। ਮੀਟਿੰਗ ’ਚ ਸਰਵਸੰਮਤੀ ਨਾਲ ਸਰਕਾਰ ਪਾਸੋ ਮੰਗ ਕਰ 16ਪ੍ਰਤੀਸ਼ਤ ਡੀ ਏ ਦੀ ਕਿਸ਼ਤ ਜਲਦ ਜਾਰੀ ਕੀਤੀ ਜਾਵੇ, 2.59 ਦੇ ਫਾਰਮੂਲੇ ਨਾਲ ਪੈਨਸ਼ਨ ਸੋਧ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਦਿੱਤਾ ਜਾਵੇ, 66 ਮਹੀਨੇ ਦਾ ਬਕਾਇਆ ਇਕੱਠਾ ਦਿੱਤਾ ਜਾਵੇ ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ,ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਇਸ ਮੌਕੇ ਪੁਲਸ ਮੁਲਾਜਮਾਂ ਵੱਲੋਂ ਮੁਲਾਜ਼ਮਾਂ ’ਤੇ ਕੀਤੀ ਲਾਠੀਚਾਰਜ ਦੀ ਨਿੰਦਾ ਕੀਤੀ ਗਈ। ਮੀਟਿੰਗ ਦੌਰਾਨ ਲੈਕਚਰਾਰ ਅਮਰਜੀਤ ਸਿੰਘ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸੁੱਚਾ ਸਿੰਘ, ਲਖਬੀਰ ਸਿੰਘ, ਚਰਨ ਸਿੰਘ ਹੈਬਤ ਪੁਰ, ਗੁਰਚਰਨ ਦਾਸ, ਸੁਖਜੀਤ ਸਿੰਘ, ਪਿਆਰਾ ਸਿੰਘ, ਫੁੱਮਣ ਸਿੰਘ, ਸਾਧੂ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਹਜ਼ੂਰੀ ਲਾਲ ਕੋਹਲੀ, ਗੁਰਬਚਨ ਸਿੰਘ, ਸਰੂਪ ਸਿੰਘ ਰਣਜੀਤ ਸਿੰਘ ਸੈਦ ਪੁਰ, ਗੁਰਚਮਨ ਲਾਲ, ਮੁਨਸ਼ਾ ਸਿੰਘ, ਜਗਤਾਰ ਸਿੰਘ,ਹਰਦੀਪ ਸਿੰਘ, ਗਿਆਨ ਸਿੰਘ, ਰਾਕੇਸ਼ ਕੁਮਾਰ ਆਦਿ ਮੌਜੂਦ ਸਨ।