- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਿਮ ਦੇ ਦੂਜੇ ਪੜਾਅ ਤਹਿਤ ਪਿੰਡਾਂ ‘ਚ ਪੈਦਲ ਯਾਤਰਾ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੁਕ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ
ਲੋਕਾਂ ਨੂੰ ਮੁਹਿੰਮ ਤਹਿਤ ਕੀਤਾ ਜਾ ਰਿਹੈ ਜਾਗਰੂਕ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਆਮ ਆਦਮੀ ਪਾਰਟੀ ਵੱਲੋਂ ‘ਪਿੰਡਾਂ ਦੇ ਪਹਿਰੇਦਾਰ’ ਨਸ਼ਾ ਮੁਕਤੀ ਮੁਹਿਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ ਪੈਦਲ ਯਾਤਰਾ ਤਹਿਤ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਦੀ ਅਗਵਾਈ ਹੇਠ ਫਗਵਾੜਾ ਹਲਕੇ ਦੇ ਪਿੰਡ ਬਬੇਲੀ, ਬਰਨ, ਬਘਾਣਾ, ਚੱਕ ਹਕੀਮ, ਅਕਾਲਗੜ੍ਹ, ਗੰਢਵਾ, ਬੀੜ ਢੰਡੋਲੀ, ਵਜੀਦੋਵਾਲ, ਭਾਖੜੀਆਣਾ, ਹਰਬੰਸਪੁਰ, ਹਰਦਾਸਪੁਰ, ਭੁੱਲਾਰਾਈ, ਮਾਨਾਂਵਾਲੀ, ਲੱਖਪੁਰ, ਜਗਤਪੁਰ ਜੱਟਾਂ, ਬੋਹਾਨੀ, ਬਲਾਲੋਂ, ਮਾਇਓਪੱਟੀ, ਖੰਗੂੜਾ, ਮਹੇੜੂ, ਬੀੜ ਪੁਆਦ, ਨਾਰੰਗਸ਼ਾਹਪੁਰ, ਪ੍ਰੇਮਪੁਰ, ਜਮਾਲਪੁਰ, ਢੱਕ ਜਗਪਾਲਪੁਰ, ਨਰੂੜ, ਖੁਰਮਪੁਰ, ਚੱਕ ਪ੍ਰੇਮਾ, ਰਾਮਪੁਰ ਖਲਿਆਣ, ਖਾਟੀ, ਦੁੱਗਾ, ਬ੍ਰਹਮਪੁਰ, ਮੀਰਾਪੁਰ, ਖਜੂਰਲਾ, ਨਸੀਰਾਬਾਦ, ਪਲਾਹੀ, ਨਾਰੰਗਪੁਰ, ਖਲਵਾੜਾ, ਸਾਹਨੀ, ਖੇੜਾ, ਜਗਪਾਲਪੁਰ ਅਤੇ ਚੈੜ ਵਿਚ ਪਿੰਡਾਂ ਦੇ ਸਰਪੰਚਾਂ, ਵਿਲੇਜ ਡਿਫੈਂਸ ਕਮੇਟੀ ਦੇ ਐਕਟਿੰਗ ਸਰਪੰਚਾਂ, ਨਸ਼ਾ ਮੁਕਤੀ ਮੋਰਚਾ ਫਗਵਾੜਾ ਦੇ ਬਲਾਕ ਕੋਆਰਡੀਨੇਟਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੈਦਲ ਯਾਤਰਾਵਾਂ ਕੱਢੀਆਂ ਗਈਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਜ਼ਿਲ੍ਹਾ ਟਰੇਨਰ ਗੁਰਦੀਪ ਸਿੰਘ ਦੀਪਾ ਅਤੇ ਜ਼ਿਲ੍ਹਾ ਵਾਈਸ ਕੋਆਰਡੀਨੇਟਰ ਓਮ ਪ੍ਰਕਾਸ਼ ਬਿੱਟੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਹਲਕਾ ਇੰਚਾਰਜ ਹਰਜੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਬੀਡੀਪੀਓ ਫਗਵਾੜਾ ਲਖਵਿੰਦਰ ਕਲੇਰ ਨੇ ਦੱਸਿਆ ਕਿ ਪਿੰਡਾਂ ‘ਚ ਪੈਦਲ ਮਾਰਚ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਮੁਹਿਮ ਵਿਚ ਸਮੂਹ ਲੋਕਾਂ ਨੂੰ ਲਾਮਬੰਦ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾਣ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਅਤੇ ਨੌਜਵਾਨੀ ਦੀ ਰੱਖਿਆ ਹੋ ਸਕੇ। ਇਸ ਮੁਹਿੰਮ ਵਿਚ ਬੀਡੀਪੀਓ ਦਫਤਰ ਦੇ ਸਮੂਹ ਸਟਾਫ ਦਾ ਵਿਸ਼ੇਸ਼ ਸਹਿਯੋਗ ਰਿਹਾ। ਪੈਦਲ ਯਾਤਰਾ ਵਿਚ ਸ਼ਾਮਲ ਲੋਕਾਂ ਨੇ ਹੱਥਾਂ ਵਿਚ ਨਸ਼ਿਆਂ ਦੀ ਬੁਰਾਈ ਦੇ ਖਿਲਾਫ ਬੈਨਰ ਅਤੇ ਪੋਸਟਰ ਫੜੇ ਹੋਏ ਸਨ। ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਪਿੰਡ ਪੱਧਰ ’ਤੇ ਆਟੋ ਰਿਕਸ਼ਾ ਰਾਹੀਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਚਾਇਤ ਸਕੱਤਰ ਮਲਕੀਤ ਚੰਦ, ਜੇਈ ਅਮਨਦੀਪ ਕੈਲੇ, ਸੁਲੱਖਣ ਸਿੰਘ ਟੀਸੀ, ਏਪੀਓ ਸੁਰਿੰਦਰ ਪਾਲ ਸਿੰਘ ਬਘਾਣਾ, ਟੀਏ ਜਸਕਰਨ ਵਰਮਾ, ਪੰਚਾਇਤ ਸਕੱਤਰ ਸੁਰਿੰਦਰ ਕੁਮਾਰ, ਪ੍ਰਭਜੀਤ ਸਿੰਘ ਤੇ ਸਤੀਸ਼ ਕੁਮਾਰ, ਸੰਮਤੀ ਪਟਵਾਰੀ ਸੁਰਿੰਦਰ ਕੁਮਾਰ, ਕਲਰਕ ਹੇਮਕਰਨ, ਜੀਆਰਐੱਸ ਮੇਜਰ ਸਿੰਘ, ਸੋਨੀਤਾ ਤੇ ਰਮਨ ਕੁਮਾਰੀ ਆਦਿ ਹਾਜ਼ਰ ਸਨ।