- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦਿਿਵਆਂਗ ਐਕਸ਼ਨ ਕਮੇਟੀ ਮੈਂਬਰਾਂ ਨੇ ਡੀ ਸੀ ਨੂੰ ਦਿਤਾ ਮੰਗਪਤਰ

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਮੈਂਬਰਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਇਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨਾਲ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਦਿਵਿਆਂਗ ਵਰਗ ਦੀਆਂ ਸੂਬਾ ਪੱਧਰੀ ਪ੍ਰਮੁੱਖ ਸਮੱਸਿਆਵਾਂ ਤੋਂ ਇਲਾਵਾ ਫਗਵਾੜਾ ਸਿਵਲ ਹਸਪਤਾਲ ਵਿਚ ਸਾਈਕਲ ਸਟੈਂਡ ਦੇ ਕਰਿੰਦੇ ਵੱਲੋਂ ਦਿਵਿਆਂਗ ਵਿਅਕਤੀਆਂ ਨਾਲ ਪਾਰਕਿੰਗ ਦੌਰਾਨ ਗ਼ਲਤ ਵਿਵਹਾਰ ਤੇ ਪਰਚੀ ਕੱਟਣ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਿਵਿਆਂਗ ਵਰਗ ਨੂੰ ਅਣਗੌਲਿਆ ਕਰਨ ਦੇ ਨਾਲ ਹੀ ਐਕਸ਼ਨ ਕਮੇਟੀ ਦੇ 11 ਮੈਂਬਰੀ ਵਫ਼ਦ ਦੀ ਮੀਟਿੰਗ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ ਕਰਵਾਉਣ ਲਈ ਲਿਖਿਆ ਗਿਆ। ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਕਸ਼ਮੀਰੀ ਲਾਲ, ਸੀਨੀਅਰ ਆਗੂ ਪਲਵਿੰਦਰ ਸਿੰਘ ਪਿੰਦਾ ਪੰਚ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿਵਿਆਂਗ ਵਰਗ ਦੀ ਭਲਾਈ ਲਈ ਯੋਗ ਕਦਮ ਚੁੱਕਣ ਤੋਂ ਅਸਫਲ ਰਹਿਣ ਤੋਂ ਇਲਾਵਾ ਅੰਗਹੀਣ ਭਲਾਈ ਐਕਟ 2016 ਨੂੰ ਪੂਰਨ ਤੌਰ ’ਤੇ ਲਾਗੂ ਨਾ ਕਰਨ, ਦਿੱਤੀ ਹੋਈ 2500/ਰੁਪਏ ਪੈਨਸ਼ਨ ਦੀ ਗਰੰਟੀ, ਪੈਰਾ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਨਾ ਦੇਣ, ਸਰਕਾਰੀ ਕੋਚ ਤੋਂ ਇਲਾਵਾ ਖੇਡਣ ਲਈ ਮੈਦਾਨ ਨਾ ਉਪਲਬਧ ਕਰਵਾਉਣ ਕਰਕੇ, ਪੰਜਾਬ ਭਰ ਦੇ ਦਿਵਿਆਂਗਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਸੀ, ਜਿਸ ਸਬੰਧੀ ਪਹਿਲੀ ਮਾਰਚ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਤੋਂ ਬਾਅਦ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਡੀਐੱਸਪੀ ਭਾਰਤ ਭੂਸ਼ਨ ਸੈਣੀ ਫਗਵਾੜਾ, ਐੱਸਐੱਚਓ ਸਿਟੀ ਅਮਨਦੀਪ ਕੌਰ ਤੇ ਊਸ਼ਾ ਰਾਣੀ ਵੱਲੋਂ ਐਕਸ਼ਨ ਕਮੇਟੀ ਦੀ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਸਮਾਂ ਲੈਣ ਲਈ ਅੱਜ ਦੀ ਮੀਟਿੰਗ ਕਰਵਾਈ ਗਈ ਸੀ। ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਹਾਜ਼ਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਰਕਾਰ ਨਾਲ ਕੀਤੀਆਂ ਮੀਟਿੰਗਾਂ ਤੇ ਉਨ੍ਹਾਂ ਦੇ ਬੇ-ਨਤੀਜਿਆਂ ਸਬੰਧੀ ਗੱਲਬਾਤ ਹੋਈ ਤੇ ਕੁਝ ਜ਼ਿਲ੍ਹਾ ਪੱਧਰੀ ਮੁਸ਼ਕਲਾਂ ਤੋਂ ਇਲਾਵਾ ਅੰਗਹੀਣ ਦਿਵਸ ਨਾ ਮਨਾਉਣ ਲਈ ਵਫ਼ਦ ਨੇ ਰੋਸ ਜ਼ਾਹਿਰ ਕੀਤਾ। ਆਖਿਰ ਐਕਸ਼ਨ ਕਮੇਟੀ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ਼ ਇਕ ਹਫ਼ਤੇ ਵਿਚ ਮੀਟਿੰਗ ਲਈ ਸਮਾਂ ਦੇਣ ਲਈ ਮੰਗ ਪੱਤਰ ਸੌਂਪਦਿਆਂ ਦੱਸਿਆ ਕਿ ਜੇਕਰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਫਗਵਾੜਾ ਵਿਖੇ ਸੂਬਾ ਪੱਧਰੀ ਰੈਲੀ ਦੌਰਾਨ ਹਾਈਵੇ ਜਾਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੇ ਮੰਗਲਵਾਰ ਜਾਂ ਬੁੱਧਵਾਰ ਤੱਕ ਜੋ ਵੀ ਚੰਡੀਗੜ੍ਹ ਤੋਂ ਹੁਕਮ ਆਇਆ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ। ਇਸ ਮੌਕੇ ਮਨੋਜ ਕੁਮਾਰ ਭੁਲੱਥ, ਮੋਠੂ ਰਾਮ ਸਾਹਨੀ, ਪੰਚ ਮਨਜੀਤ ਸਿੰਘ ਬਰਨ, ਪ੍ਰਦੀਪ ਕੁਮਾਰ ਆਗੂ ਬਲਾਈਂਡ ਯੂਨੀਅਨ, ਬੋਬੀ ਆਹਲੂਵਾਲੀਆ ਕਪੂਰਥਲਾ ਅਮਰਜੀਤ ਡੁਮੇਲੀ ਆਦਿ ਆਗੂ ਹਾਜ਼ਰ ਸਨ