ਪੰਜਾਬ ਕ੍ਰਿਸਚਿਨ ਫੈਲੋਸ਼ਿਪ ਸੋਮਵਾਰ ਨੂੰ ਥਾਣਾ ਤਿੱਬੜ ਵਿਖੇ ਦੇਵੇਗੀ ਧਰਨਾ : ਪੀਟਰ ਚੀਦਾ
ਪੰਜਾਬ ਕ੍ਰਿਸਚਿਨ ਫੈਲੋਸ਼ਿਪ ਦੇ ਵੱਲੋਂ ਸੋਮਵਾਰ ਨੂੰ ਥਾਣਾ ਤਿੱਬੜ ਵਿਖੇ ਦਿੱਤਾ ਜਾਵੇਗਾ ਰੋਸ਼ ਧਰਨਾ : ਪੀਟਰ ਚੀਦਾ
Publish Date: Fri, 20 Feb 2026 07:54 PM (IST)
Updated Date: Fri, 20 Feb 2026 07:57 PM (IST)
ਮਸੀਹੀ ਸਮਾਜ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸਰਬਜੀਤ ਰਾਜ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਕ੍ਰਿਸਚਿਨ ਫੈਲੋਸ਼ਿਪ ਵੱਲੋਂ ਈਸਾਈ ਸਮਾਜ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕ੍ਰਿਸਚਿਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਹੀ। ਇਸ ਮੌਕੇ ਪੰਜਾਬ ਕ੍ਰਿਸਚਿਨ ਫੈਲੋਸ਼ਿਪ ਦੇ ਸੂਬਾਈ ਚੇਅਰਮੈਨ ਪੀਟਰ ਚੀਦਾ ਨੇ ਕਿਹਾ ਕਿ ਪਿਛਲੇ ਦਿਨੀ ਪਿੰਡ ਭੰਗਵਾਂ ਥਾਣਾ ਤਿੱਬੜ ਵਿਖੇ ਇਕ ਈਸਾਈ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰਾਂ ਦੇ ਵਿਰੁੱਧ ਧਾਰਾ 25 ਦੇ ਅਧੀਨ ਮੁਕਦਮਾ ਦਰਜ ਕਰਕੇ ਤੇ ਹੋਰ ਧਰਾਵਾਂ ਲਾ ਕੇ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਵੀ ਪ੍ਰਸਾਸ਼ਨ ’ਤੇ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿਚ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੁਲਿਸ ਤੋਂ ਕਾਰਵਾਈ ਕਰਵਾਉਣ ਲਈ ਪੰਜਾਬ ਕ੍ਰਿਸਚਿਨ ਫੈਲੋਸ਼ਿਪ ਵੱਲੋਂ ਸਮੂਹ ਈਸਾਈ ਸਮਾਜ ਦੇ ਸਹਿਯੋਗ ਨਾਲ 23/02/2026 ਤਰੀਕ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਥਾਣਾ ਤਿੱਬੜ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।